ਖੇਡ ਖਬਰਾਂ | ਖਿਡਾਰੀਆਂ ਦੀ ਪ੍ਰੋਫਾਈਲ | ਲੇਖ
ਮੁੱਖਪੰਨਾ » ਖੇਡ » ਹੋਰ ਖੇਡ » ਖੇਡ ਖਬਰਾਂ » ਹਾਕੀ 'ਚ ਭਾਰਤੀ ਮੁਟਿਆਰਾਂ ਨੂੰ ਦੂਹਰੀ ਸਫਲਤਾ
Feedback Print Bookmark and Share
 
ਭਾਰਤੀ ਮਹਿਲਾ ਹਾਕੀ ਟੀਮ ਨੇ ਬੈਂਕਾਕ ਵਿਚ ਚੱਲ ਰਹੇ ਸੱਤਵੇਂ ਮਹਿਲਾ ਏਸ਼ਿਆ ਕੱਪ ਹਾਕੀ ਟੂਰਨਾਮੈਂਟ ਵਿਚ ਅੱਜ ਖੇਡੇ ਗਏ ਰੋਮਾਂਚਕ ਸੈਮੀਫਾਇਨਲ ਮੁਕਾਬਲੇ ਵਿਚ ਦੱਖਣੀ ਕੋਰੀਆ ਨੂੰ 3-2 ਨਾਲ ਹਰਾ ਕੇ ਫਾਇਨਲ ਵਿਚ ਪ੍ਰਵੇਸ਼ ਕਰਨ ਤੋਂ ਅਲਾਵਾ 2010 ਵਿਚ ਅਰਜਨਟੀਨਾ ਵਿਚ ਹੋਣ ਵਾਲੇ ਵਿਸ਼ਵ ਕੱਪ ਵਿਚ ਵੀ ਆਪਣੀ ਥਾਂ ਨੂੰ ਪੱਕਾ ਕਰ ਲਿਆ।

ਭਾਰਤ ਦਾ ਮੁਕਾਬਲਾ ਹੁਣ ਭਲਕੇ ਚੀਨ ਨਾਲ ਹੋਵੇਗਾ ਜਿਸ ਨੇ ਇੱਕ ਹੋਰ ਸੈਮੀਫਾਇਨਲ ਵਿਚ ਸਾਬਕਾ ਚੈਂਪੀਅਨ ਜਾਪਾਨ ਨੂੰ 1-0 ਨਾਲ ਮਾਤ ਦਿੱਤ।ਭਾਰਤ ਦੀ ਸ਼ਾਨਦਾਰ ਜਿੱਤ ਵਿਚ ਜਸਜੀਤ ਕੌਰ ਨੇ ਦੋ ਗੋਲ ਅਤੇ ਰਾਣੀ ਰਾਮਫਲ ਨੇ ਇੱਕ ਗੋਲ ਦਾਗਿਆ।

ਭਾਰਤ ਨੇ 3-0 ਦਾ ਵਾਧਾ ਬਨਾਉਣ ਦੇ ਨਾਲ ਹੀ ਆਪਣੀ ਸਥਿੱਤੀ ਨੂੰ ਮਜ਼ਬੂਤ ਕਰ ਲਿਆ ਸੀ ਪਰ ਕੋਰੀਆ ਨੇ ਜ਼ੋਰਦਾਰ ਵਾਪਸੀ ਕਰਦੇ ਹੋਏ ਭਾਰਤੀ ਡਿਫੈਂਸ ਲਾਇਨ ਨੂੰ ਤੋੜਦੇ ਹੋਏ ਦੋ ਗੋਲ ਕਰਕੇ ਮੈਚ ਵਿਚ ਰੋਮਾਂਚ ਪੈਦਾ ਕਰ ਦਿੱਤ।ਭਾਰਤ ਲਈ ਇਹ ਚੰਗਾ ਰਿਹਾ ਕਿ ਉਸ ਦੀ ਡਿਫੈਂਸ ਲਾਇਨ ਨੇ ਵਾਧੇ ਨੂੰ ਆਪਣੇ ਹੱਥੋਂ ਫਿਸਲਣ ਨਹੀਂ ਦਿੱਤਾ।

ਭਾਰਤ ਆਖਰਕਾਰ 3-2 ਨਾਲ ਇਹ ਮੈਚ ਜਿੱਤ ਕੇ ਖਿਤਾਬੀ ਮੁਕਾਬਲੇ ਵਿਚ ਪੁੱਜਣ ਵਿਚ ਸਫਲ ਰਿਹ।ਇਸ ਦੇ ਨਾਲ ਹੀ ਭਾਰਤੀ ਮਹਿਲਾਵਾਂ ਨੇ ਅਰਜਨਟੀਨਾ ਦੇ ਰੋਸਾਰਿਓ ਵਿਚ 2010 ਵਿਚ ਹੋਣ ਵਾਲੇ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ।

ਸੈਮੀਫਾਇਨਲ ਤੋਂ ਪਹਿਲਾਂ ਭਾਰਤ ਆਪਣੇ ਗਰੁੱਪ ਵਿਚ ਚੀਨ ਮਗਰੋਂ ਦੂਜੇ ਸਥਾਨ ਉੱਪਰ ਰਿਹਾ ਸੀ ਪਰ ਹੁਣ ਦੋਵੇਂ ਟੀਮਾਂ ਖਿਤਾਬੀ ਮੁਕਾਬਲੇ ਵਿਚ ਆਹਮੋ ਸਾਹਮਣੇ ਹੋਣਗੀਆ।ਗਰੁੱਪ ਮੈਚ ਵਿਚ ਭਾਰਤ ਚੀਨ ਵਿਚਕਾਰ ਮੁਕਾਬਲਾ 1-1 ਨਾਲ ਬਰਾਬਰੀ 'ਤੇ ਰਿਹਾ ਸੀ।
ਸਬੰਧਤ ਜਾਣਕਾਰੀ ਲੱਭੋ