ਖੇਡ ਖਬਰਾਂ | ਖਿਡਾਰੀਆਂ ਦੀ ਪ੍ਰੋਫਾਈਲ | ਲੇਖ
ਮੁੱਖਪੰਨਾ » ਖੇਡ » ਹੋਰ ਖੇਡ » ਖੇਡ ਖਬਰਾਂ » ਰਾਡਿਕ ਨੇ ਨਾਂ ਵਾਪਸ ਲਿਆ
Feedback Print Bookmark and Share
 
ਗੋਡੇ ਦੀ ਸੱਟ ਨਾਲ ਜੂਝ ਰਹੇ ਦੁਨੀਆ ਦੇ ਛੇਵੇਂ ਨੰਬਰ ਦੇ ਖਿਡਾਰੀ ਅਮਰੀਕਾ ਦੇ ਐਂਡੀ ਰਾਡਿਕ ਨੇ ਐਤਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਪੈਰਿਸ ਮਾਸਟਰਸ ਟੂਰਨਾਮੈਂਟ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ।

ਟੂਰਨਾਮੈਂਟ ਲਈ ਸ਼ੁੱਕਰਵਾਰ ਨੂੰ ਕੱਢੇ ਗਏ ਡ੍ਰਾਅ ਵਿਚ ਰਾਡਿਕ ਦਾ ਨਾਂ ਨਹੀਂ ਸ।ਗੋਡੇ ਦੀ ਸੱਟ ਕਾਰਣ ਇਸ ਅਮਰੀਕੀ ਖਿਡਾਰੀ ਨੂੰ ਬੀਤੇ ਮਹੀਨੇ ਸ਼ੰਘਾਈ ਮਾਸਟਰਸ ਵਿਚ ਮੈਚ ਦੇ ਵਿਚਕਾਰੋਂ ਹੀ ਹਟਣਾ ਪਿਆ ਸੀ।

ਜ਼ਿਕਰਯੋਗ ਹੈ ਕਿ ਰਾਡਿਕ 22 ਤੋਂ 29 ਨਵੰਬਰ ਤੱਕ ਲੰਦਨ ਵਿਚ ਹੋਣ ਵਾਲੇ ਵਿਸ਼ਵ ਟੂਰ ਫਾਇਨਲ ਵਿਚ ਪਹਿਲਾਂ ਹੀ ਆਪਣੀ ਥਾਂ ਪੱਕੀ ਕਰ ਚੁੱਕੇ ਹਨ ਜਿਸ ਵਿਚ ਦੁਨੀਆ ਦੇ ਮੁੱਢਲੇ 8 ਖਿਡਾਰੀ ਭਾਗ ਲੈਂਦੇ ਹਨ।
ਸਬੰਧਤ ਜਾਣਕਾਰੀ ਲੱਭੋ