ਖੇਡ ਖਬਰਾਂ | ਖਿਡਾਰੀਆਂ ਦੀ ਪ੍ਰੋਫਾਈਲ | ਲੇਖ
ਮੁੱਖਪੰਨਾ » ਖੇਡ » ਹੋਰ ਖੇਡ » ਖੇਡ ਖਬਰਾਂ » ਫੈਡਰਰ ਸਵਿੱਸ ਇੰਡੋਰ ਦੇ ਸੈਮੀਫਾਇਨਲ 'ਚ
Feedback Print Bookmark and Share
 
ਦੁਨੀਆ ਦੇ ਨੰਬਰ ਇੱਕ ਖਿਡਾਰੀ ਸਵਿੱਟਜ਼ਰਲੈਂਡ ਦੇ ਰੋਜ਼ਰ ਫੈਡਰਰ ਸਵਿੱਸ ਇੰਡੋਰ ਟੈਨਿਸ ਟੂਰਨਾਮੈਂਟ ਦੇ ਸੈਮੀਫਾਇਨਲ ਵਿਚ ਪੁੱਜ ਗਏ ਹਨ ਪਰ ਉਹਨਾਂ ਦੇ ਹਮਵਤਨ ਸਟੇਨਿਸਲਾਸ ਵਾਵਰਿੰਕਾ ਨੂੰ ਸਰਬੀਆ ਦੇ ਨੋਵਾਕ ਜੋਂਕੋਵਿਚ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ।

ਘਰੇਲੂ ਟੂਰਨਾਮੈਂਟ ਵਿਚ ਲਗਾਤਾਰ ਚੌਥੀ ਦਫਾ ਖਿਤਾਬ ਦੀ ਭਾਲ ਵਿਚ ਨਿੱਤਰੇ ਮੁੱਢਲਾ ਸਥਾਨ ਪ੍ਰਾਪਤ ਫੈਡਰਰ ਨੇ ਸ਼ੁੱਕਰਵਾਰ ਨੂੰ ਕੁਆਰਟਰ ਫਾਇਨਲ ਵਿਚ ਰੂਸ ਦੇ ਏਵਗੇਨੀ ਕੋਰੋਲੋਵ ਦੀ ਚੁਣੌਤੀ ਨੂੰ ਲਗਾਤਾਰ ਸੈਟਾਂ ਵਿਚ 6-3, 6-2 ਨਾਲ ਢਹਿ ਢੇਰੀ ਕਰਦੇ ਹੋਏ ਆਖਰੀ ਚਾਰ ਵਿਚ ਥਾਂ ਬਣਾਈ।

ਸੈਮੀਫਾਇਨਲ ਵਿਚ ਉਹਨਾਂ ਦਾ ਮੁਕਾਬਲਾ ਹਮਵਤਨ ਅਤੇ ਗੈਰ ਸਥਾਨ ਪ੍ਰਾਪਤ ਮਾਰਕੋ ਚਿਉਡਿਨੇਲੀ ਨਾਲ ਹੋਵੇਗਾ ਜਿੰਨ੍ਹਾਂ ਨੇ ਫ੍ਰਾਂਸ ਦੇ ਰਿਚਰਡ ਗੇਸਕੇਟ ਖਿਲਾਫ 6-1, 6-3 ਨਾਲ ਅਸਾਨ ਜਿੱਤ ਦਰਜ ਕੀਤੀ।
ਸਬੰਧਤ ਜਾਣਕਾਰੀ ਲੱਭੋ