ਖੇਡ ਖਬਰਾਂ | ਖਿਡਾਰੀਆਂ ਦੀ ਪ੍ਰੋਫਾਈਲ | ਲੇਖ
ਮੁੱਖਪੰਨਾ » ਖੇਡ » ਹੋਰ ਖੇਡ » ਖੇਡ ਖਬਰਾਂ » ਮੁਰੇ ਵੇਲੇਂਸਿਆ ਓਪਨ ਦੇ ਸੈਮੀਫਾਇਨਲ 'ਚ
Feedback Print Bookmark and Share
 
ਮੁੱਢਲਾ ਸਥਾਨ ਪ੍ਰਾਪਤ ਬ੍ਰਿਟੇਨ ਦੇ ਐਂਡੀ ਮੁਰੇ ਨੇ ਸਪੇਨ ਦੇ ਅਲਬਰਟ ਮੋਂਟਾਨੇਸ ਨੂੰ ਲਗਾਤਾਰ ਸੈਟਾਂ ਵਿਚ 6-4, 6-2 ਨਾਲ ਹਰਾ ਕੇ ਵੇਲੇਂਸਿਆ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਇਨਲ ਵਿਚ ਥਾਂ ਬਣਾਈ ਹੈ।

ਦੁਨੀਆ ਦੇ ਚੌਥੇ ਨੰਬਰ ਦੇ ਖਿਡਾਰੀ ਮੁਰੇ ਨੇ ਸ਼ੁੱਕਰਵਾਰ ਨੂੰ ਇੱਥੇ ਖੇਡੇ ਗਏ ਕੁਆਰਟਰ ਫਾਇਨਲ ਮੁਕਾਬਲੇ ਵਿਚ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੇ ਮੁਕਾਬਲੇਬਾਜ਼ ਨੂੰ ਸੰਭਲਣ ਦਾ ਕੋਈ ਮੌਕਾ ਨਹੀਂ ਦਿੱਤਾ।

ਪਹਿਲੇ ਸੈਟ ਵਿਚ ਉਹਨਾਂ ਨੇ ਚਾਰ ਸਪੇਨੀ ਖਿਡਾਰੀ ਦੀ ਸਰਵਿਸ ਤੋੜੀ ਅਤੇ ਦੂਜੇ ਸੈਟ ਵਿਚ ਵੀ 4-0 ਦਾ ਵਾਧਾ ਹਾਸਲ ਕਰ ਲਿਆ ਸ।ਇਸ ਤੋਂ ਮਗਰੋਂ ਉਹਨਾਂ ਨੇ ਫਾਰਹੈਂਡ ਵਿੰਨਰ ਲਗਾ ਕੇ ਇਸ ਹਾਰਡ ਕੋਰਟ ਟੂਰਨਾਮੈਂਟ ਦੇ ਆਖਰੀ ਚਾਰ ਵਿਚ ਥਾਂ ਬਣਾਈ।

ਗੁੱਟ ਦੀ ਸੱਟ ਨਾਲ ਜੂਝ ਰਹੇ ਮੁਰੇ ਯੂਐਸ ਓਪਨ ਮਗਰੋਂ ਪਹਿਲੀ ਦਫਾ ਕਿਸੇ ਏਟੀਪੀ ਟੂਰਨਾਮੈਂਟ ਵਿਚ ਨਿੱਤਰ ਰਹੇ ਹਨ।

ਸੈਮੀ ਫਾਇਨਲ ਵਿਚ ਉਹਨਾਂ ਦਾ ਮੁਕਾਬਲਾ ਚੌਥਾ ਸਥਾਨ ਪ੍ਰਾਪਤ ਸਪੇਨ ਦੇ ਫਰਨਾਂਡੋ ਵਰਦਾਸਕੋ ਨਾਲ ਹੋਵੇਗਾ ਜਿੰਨ੍ਹਾਂ ਨੇ ਟਾਮੀ ਰਾਬਰੇਡੋ ਨੂੰ 6-3, 6-2 ਨਾਲ ਹਰਾ ਕੇ ਸੈਮੀਫਾਇਨਲ ਲਈ ਥਾਂ ਬਣਾਈ।
ਸਬੰਧਤ ਜਾਣਕਾਰੀ ਲੱਭੋ