70 ਮੈਂਬਰੀ ਦਲ ਭੇਜੇਗਾ ਭਾਰਤ

ਪਟਿਆਲਾ, ਸ਼ੁਕਰਵਾਰ, 6 ਨਵੰਬਰ 2009( 16:47 IST )
ਭਾਰਤ ਆਗਾਮੀ 10 ਤੋਂ 14 ਨਵੰਬਰ ਅੱਕ ਚੀਨ ਵਿਚ ਹੋਣ ਵਾਲੀ ਏਸ਼ਿਆਈ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਆਪਣਾ 70 ਮੈਂਬਰੀ ਦਲ ਭੇਜੇਗਾ ਜਿਸ ਵਿਚ ਮਹਿਲਾ ਅਤੇ ਪੁਰਸ਼ ਖਿਡਾਰੀ ਅਤੇ ਖੇਡ ਅਧਿਕਾਰੀ ਸ਼ਾਮਲ ਹਨ।
ਇੱਥੇ ਨੇਤਾਜੀ ਸੁਭਾਸ਼ ਚੰਦਰ ਬੋਸ ਰਾਸ਼ਟਰੀ ਖੇਡ ਸੰਸਥਾਨ ਵਿਖੇ ਚੱਲ ਰਹੇ ਰਾਸ਼ਟਰੀ ਅਥਲੈਟਿਕਸ ਕੋਚਿੰਗ ਕੈਂਪ ਦੇ ਆਯੋਜਕ ਸੰਜੇ ਗਰਨਾਇਕ ਨੇ ਕਿਹਾ ਕਿ ਮੰਜੀਤ ਕੌਰ, ਮਨਦੀਪ ਕੌਰ, ਕ੍ਰਿਸ਼ਨਾ ਪੂਨੀਆ, ਓਮ ਪ੍ਰਕਾਸ਼, ਅਬਦੁੱਲ ਨਜ਼ੀਬ, ਸੱਤਿਆ, ਹਰਵੰਤ ਕੌਰ ਜਿਹੇ ਮੁੱਖ ਮਹਿਲਾ ਅਤੇ ਪੁਰਸ਼ ਖਿਡਾਰੀ ਇਸ ਚੈਂਪੀਅਨਸ਼ਿਪ ਵਿਚ ਚੁਣੌਤੀ ਪੇਸ਼ ਕਰਨਗੇ।
ਇਸ ਤੋਂ ਪਹਿਲਾਂ ਜਾਰਡਨ ਦੀ ਰਾਜਧਨਈ ਅੱਮਾਨ ਵਿਖੇ ਹੋਈ ਪਿਛਲੀ ਚੈਂਪੀਅਨਸ਼ਿਪ ਵਿਚ ਭਾਰਤੀ ਟੀਮ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਸੀ।
ਇਸ ਚੈਂਪੀਅਨਸ਼ਿਪ ਵਿਚ ਭਾਰਤੀ ਟੀਮ ਨੂੰ ਅਗਲੇ ਵਰ੍ਹੇ ਦਿੱਲੀ ਵਿਚ ਹੋਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ ਲਈ ਆਪਣੀਆਂ ਤਿਆਰੀਆਂ ਪਰਖਣ ਦਾ ਮੌਕਾ ਮਿਲੇਗਾ।