ਖੇਡ ਖਬਰਾਂ | ਖਿਡਾਰੀਆਂ ਦੀ ਪ੍ਰੋਫਾਈਲ | ਲੇਖ
ਮੁੱਖਪੰਨਾ » ਖੇਡ » ਹੋਰ ਖੇਡ » ਖੇਡ ਖਬਰਾਂ » ਭੂਟੀਆ ਖਿਲਾਫ ਫੀਫਾ 'ਚ ਸ਼ਿਕਾਇਤ
Feedback Print Bookmark and Share
 
ਮੋਹਨ ਬਾਗਾਨ ਨੇ ਆਪਣੇ ਸਾਬਕਾ ਸਟ੍ਰਾਇਕਰ ਅਤੇ ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਬਾਈਚੁੰਗ ਭੂਟੀਆ ਖਿਲਾਫ ਇੱਥੇ ਵਿਸ਼ਵ ਫੁੱਟਬਾਲ ਮਹਾਸੰਘ(ਫੀਫਾ) ਕੋਲ ਸ਼ਿਕਾਇਤ ਦਰਜ ਕਰਾਈ ਹੈ।

ਬਾਗਾਨ ਦੇ ਸਕਤੱਰ ਅੰਜਨ ਮਿੱਤਰਾ ਨੇ ਇੱਥੇ ਦੱਸਿਆ ਕਿ ਕਲੱਬ ਨੇ ਫੀਫਾ ਨੂੰ ਭੂਟੀਆ ਖਿਲਾਫ 255 ਪੰਨਿਆਂ ਦੀ ਇੱਕ ਸ਼ਿਕਾਇਤ ਭੇਜਕੇ ਇਸ ਮਾਮਲੇ ਵਿਚ ਦਖਲ ਅੰਦਾਜੀ ਕਰਨ ਦੀ ਅਪੀਲ ਕੀਤੀ ਹੈ।

ਉਹਨਾਂ ਕਿਹਾ ਕਿ ਸ਼ਿਕਾਇਤ ਦੀਆਂ ਨਕਲਾਂ ਆਲ ਇੰਡੀਆ ਫੁੱਟਬਾਲ ਮਹਾਸੰਘ (ਏਆਈਐਫਐਫ)ਅਤੇ ਭਾਰਤੀ ਫੁੱਟਬਾਲ ਐਸੋਸੀਏਸ਼ਨ ਨੂੰ ਭੇਜੀਆਂ ਗਈਆਂ ਹਨ।

ਜ਼ਿਕਰਯੋਗ ਹੈ ਕਿ ਬਾਗਾਨ ਨੇ ਬੀਤੇ ਜੂਨ ਮਹੀਨੇ ਵਿਚ ਅਨੁਸ਼ਾਸਨਹੀਣਤਾ ਦਾ ਆਰੋਪ ਲਗਾਉਂਦੇ ਹੋਏ ਉਹਨਾਂ ਉੱਪਰ ਛੇ ਮਹੀਨੇ ਦੀ ਰੋਕ ਲਗਾ ਦਿੱਤੀ ਸੀ ਪਰ ਏਆਈਐਫਐਫ ਦੇ ਵਿਚੋਲੇ ਨੇ ਉਹਨਾਂ ਨੂੰ ਮਾਮਲੇ ਦੇ ਨਿਬਟਾਰੇ ਤੱਕ ਈਸਟ ਬੰਗਾਲ ਵੱਲੋਂ ਖੇਡਣ ਦੀ ਇਜ਼ਾਜ਼ਤ ਦੇ ਦਿੱਤੀ ਸੀ।

ਬਾਗਾਨ ਦਾ ਕਹਿਣਾ ਹੈ ਕਿ ਉਸ ਦਾ ਭੂਟੀਆ ਨਾਲ ਕਰਾਰ 2010 ਤੱਕ ਹ।ਇਸ ਲਈ ਉਹ ਕਿਸੇ ਹੋਰ ਕਲੱਬ ਵੱਲੋਂ ਨਹੀਂ ਖੇਡ ਸਕਦੇ ਹਨ।
ਸਬੰਧਤ ਜਾਣਕਾਰੀ ਲੱਭੋ