ਮੈਰੀਕਾਮ ਸੈਮੀਫਾਇਨਲ 'ਚ

ਹਨੋਈ, ਸੋਮਵਾਰ, 2 ਨਵੰਬਰ 2009( 14:32 IST )
ਮੁੱਕੇਬਾਜ਼ੀ ਵਿਚ ਚਾਰ ਵਾਰ ਦੀ ਵਿਸ਼ਵ ਚੈਂਪੀਅਨ ਭਾਰਤ ਦੀ ਐਮਸੀ ਮੈਰੀਕਾਮ ਇੱਥੇ ਚੱਲ ਰਹੀ ਤੀਜੀ ਏਸ਼ਿਆਈ ਇੰਡੋਰ ਖੇਡਾਂ ਦੇ ਸੈਮੀਫਾਇਨਲ ਵਿਚ ਪੁੱਜ ਗਈ ਹੈ।ਮੈਰੀਕਾਮ ਨੇ 46 ਕਿਲੋਗ੍ਰਾਮ ਵਰਗ ਵਿਚ ਚੀਨੀ ਤਾਇਪੇ ਦੀ ਨਿੰਗ ਲੋ ਏਹ ਨੂੰ 14-9 ਨਾਲ ਹਰਾ ਕੇ ਆਖਰੀ ਚਾਰ ਵਿਚ ਥਾਂ ਬਣਾਈ।
ਮਣੀਪੁਰ ਦੀ ਮੈਰੀਕਾਮ ਅਪਹਿਲੇ ਦੌਰ ਵਿਚ ਆਪਣੀ ਸਰਬਸ਼੍ਰੇਸ਼ਠ ਖੇਡ ਨਹੀਂ ਵਿਖਾ ਸਕੀ।ਪਹਿਲੇ ਦੌਰ ਦੀ ਸਮਾਪਤੀ ਮੌਕੇ ਮੈਰੀਕਾਮ ਅਤੇ ਏਹ 2-2 ਨਾਲ ਬਰਾਬਰੀ 'ਤੇ ਸਨ ਪਰ ਦੂਜੇ ਦੌਰ ਵਿਚ ਭਾਰਤੀ ਮੁੱਕੇਬਾਜ਼ ਨੇ ਵਿਰੋਧੀ ਖਿਡਾਰਨ ਨੂੰ ਇੱਕ ਵੀ ਅੰਕ ਹਾਸਲ ਨਹੀਂ ਕਰਨ ਦਿੱਤਾ ਅਤੇ 6-2 ਦਾ ਵਾਧਾ ਬਣਾਇਆ।
ਅਗਲੇ ਦੌਰ ਵਿਚ ਨਿਯਮਾਂ ਦੀ ਉਲੰਘਨਾਂ ਕਰਨ ਅਲੀ ਰੈਫਰੀ ਨੇ ਚੀਨੀ ਤਾਇਪੇ ਦੀ ਖਿਡਾਰਨ ਨੂੰ ਦੋ ਅੰਕ ਪੈਨਲਟੀ ਵਜੋਂ ਦਿਤੇ।ਮੈਰੀਕਾਮ ਨੇ ਉਹਨਾਂ ਦੀ ਗਰਦਨ ਦੇ ਪਿਛਲੇ ਹਿੱਸੇ ਵਿਚ ਮੁੱਕਾ ਜਮਾਇਆ ਸੀ।
ਮੈਰੀਕਾਮ ਨੇ ਦੂਜੀ ਦਫਾ ਵੀ ਉਹੋ ਗਲਤੀ ਕੀਤੀ ਅਤੇ ਉਹਨਾਂ ਨੂੰ ਦੁਬਾਰਾ ਇਹ ਨੁਕਸਾਨ ਝੱਲਣਾ ਪਿਆ ਅਤੇ ਹੁਣ ਸਕੋਰ 7-7 ਨਾਲ ਬਰਾਬਰ ਹੋ ਗਿਆ ਪਰ ਇਸ ਦੇ ਬਾਵਜੂਦ ਤੀਜੇ ਦਰੁ ਦੀ ਸਮਪਤੀ ਤੱਕ ਮੈਰੀਕਾਮ 9-7 ਨਾਲ ਵਾਧਾ ਬਰਕਰਾਰ ਰੱਖਣ ਵਿਚ ਸਫਲ ਰਹੀ ਅਤੇ ਆਖਰਕਾਰ ਉਹਨਾਂ ਨੇ ਮੁਕਾਬਲਾ 14-9 ਨਾਲ ਜਿੱਤ ਕੇ ਸੈਮੀਫਾਇਨਲ ਵਿਚ ਪ੍ਰਵੇਸ਼ ਕੀਤਾ।