ਖੇਡ ਖਬਰਾਂ | ਖਿਡਾਰੀਆਂ ਦੀ ਪ੍ਰੋਫਾਈਲ | ਲੇਖ
ਮੁੱਖਪੰਨਾ » ਖੇਡ » ਹੋਰ ਖੇਡ » ਖੇਡ ਖਬਰਾਂ » ਪੈਰਾਗਲਾਇਡਿੰਗ ਮੁਕਾਬਲਾ ਰੱਦ
Feedback Print Bookmark and Share
 
ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜਿਲ੍ਹੇ ਵਿਚ ਚਾਰ ਨਵੰਬਰ ਤੋਂ ਹੋਣ ਵਾਲਾ ਹਿਮਾਲਾਈ ਪੈਰਾ ਗਲਾਇਡਿੰਗ ਓਪਨ 2009 ਮੁਕਾਬਲਾ ਰੱਦ ਕਰ ਦਿੱਤਾ ਗਿਆ ਹੈ।

ਸਰਕਾਰ ਨੇ ਬੀਰ ਬਿਲਿੰਗ ਵਿਚ ਇੱਕ ਰੂਸੀ ਪੈਰਾ ਗਲਾਇਡਰ ਦੀ ਮੌਤ ਮਗਰੋਂ ਅਜਿਹੀ ਕਿਸੇ ਵੀ ਹਵਾਈ ਖੇਡ ਗਤੀਵਿਧੀ ਦੇ ਆਯੋਜਨ ਨੂੰ ਮੰਜੂਰੀ ਦੇਣੋਂ ਇਨਕਾਰ ਕਰ ਦਿੱਤਾ ਹੈ ਜਿਸ ਵਿਚ ਨਿਰਧਾਰਤ ਨਿਯਮਾਂ ਅਤੇ ਮਿਆਰਾਂ ਖਾਸ ਕਰਕੇ ਖਿਡਾਰੀਆਂ ਦੀ ਸੁਰੱਖਿਆ ਦੀ ਉਲੰਘਨਾਂ ਹੋਵੇ।

ਇਹਨਾਂ ਮੁਕਾਬਲਿਆਂ ਵਿਚ ਨਿੱਜੀ ਆਯੋਜਕਾਂ ਵੱਲੋਂ ਸੁਰੱਖਿਆ ਮਿਆਰਾਂ ਦੀ ਅਣਗਹਿਲੀ ਮਗਰੋਂ ਰਾਜ ਸਰਕਾਰ ਨੇ ਇਹਨਾਂ ਮੁਕਾਬਲਿਆਂ ਵਿਚ ਸਹਿਯੋਗ ਦੇਣੋਂ ਆਪਣਾ ਹੱਥ ਖਿੱਚ ਲਿਆ ਹੈ।

ਹਿਮਾਚਲ ਪੈਰਾਗਲਾਇਡਿੰਗ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਠਾਕੁਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਬੀਰ ਬਿਲਿੰਗ ਵਿਚ ਚਾਰ ਨਵੰਬਰ ਤੋਂ ਹੋਣ ਵਾਲਾ ਇਹ ਮੁਕਾਬਲਾ ਰੱਦ ਕਰ ਦਿੱਤਾ ਹੈ ਕਿਉਂ ਜੋ ਸਾਨੂੰ ਸਰਕਾਰ ਦਾ ਸਹਿਯੋਗ ਨਹੀਂ ਮਿਲ ਰਿਹਾ ਹੈ।

ਉਹਨਾਂ ਕਿਹਾ ਕਿ ਸਾਡਾ ਟੀਚਾ ਪਰਬਤੀ ਰਾਜ ਵਿਚ ਹੌਂਸਲਾਮਈ ਖੇਡਾਂ ਨੂੰ ਹੱਲ੍ਹਾ ਸ਼ੇਰੀ ਦੇਣਾ ਹੈ ਪਰ ਮੰਦੇਭਾਗੀਂ ਸਰਕਾਰ ਦਾ ਸਹਿਯੋਗ ਨਾਲ ਮਿਲਣ ਨਾਲ ਸਾਨੂੰ ਮਜ਼ਬੂਰੀਵੱਸ ਇਹ ਕਦਮ ਚੁੱਕਣਾ ਪੈ ਰਿਹਾ ਹੈ।
ਸਬੰਧਤ ਜਾਣਕਾਰੀ ਲੱਭੋ