ਖੇਡ ਖਬਰਾਂ | ਖਿਡਾਰੀਆਂ ਦੀ ਪ੍ਰੋਫਾਈਲ | ਲੇਖ
ਮੁੱਖਪੰਨਾ » ਖੇਡ » ਹੋਰ ਖੇਡ » ਖੇਡ ਖਬਰਾਂ » ਮਹਿੰਦਰਾ ਯੂਨਾਇਟਡ, ਜੇਸੀਟੀ ਮੈਚ ਡਰਾਅ
Feedback Print Bookmark and Share
 
ਮਹਿੰਦਰਾ ਯੂਨਾਇਟਡ ਮੁੰਬਈ ਅਤੇ ਜੇਸੀਟੀ ਫਗਵਾੜਾ ਵਿਚਕਾਰ ਓਐਨਜੀਸੀ ਆਈ ਲੀਗ ਫੁੱਟਬਾਲ ਟੂਰਨਾਮੈਂਟ ਵਿਚ ਅੱਜ ਇੱਥੇ ਖੇਡਿਆ ਗਿਆ ਮੈਚ ਗੋਲ ਰਹਿਤ ਡਰਾਅ 'ਤੇ ਰਿਹਾ।

ਸਥਾਨਕ ਗੁਰੂ ਨਾਨਕ ਸਟੇਡੀਅਮ ਵਿਚ ਖੇਡਿਆ ਗਿਆ ਇਹ ਮੈਚ ਪੂਰੀ ਤਰ੍ਹਾਂ ਬੇਰੰਗ ਰਿਹ।ਜੇਸੀਟੀ ਦੀ ਟੀਮ ਬਿਲਕੁੱਲ ਵੀ ਆਪਣੇ ਰੰਗ ਵਿਚ ਨਹੀਂ ਸੀ ਅਤੇ ਉਹ ਘਰੇਲੂ ਦਰਸ਼ਕਾਂ ਸਾਹਮਣੇ ਆਪਣੇ ਅਕਸ ਮੁਤਾਬਕ ਪ੍ਰਦਰਸ਼ਨ ਕਰਨ ਵਿਚ ਨਾਕਾਮ ਰਹੀ।

ਟੀਮ ਦੇ ਸਟ੍ਰਾਇਕਰ ਬਲਜੀਤ ਸਿੰਘ ਵਿਰੋਧੀ ਡਿਫੈਂਸ ਲਾਇਨ ਨੂੰ ਪਾਰ ਕਰਨ ਵਿਚ ਨਾਕਾਮ ਰਹ।ਹਾਲਾਂਕਿ ਗੇਂਦ ਅੱਧੇ ਨਾਲੋਂ ਅੱਧ ਸਮਾਂ ਮੁੰਬਈ ਦੀ ਟੀਮ ਦੇ ਹੀ ਕਬਜ਼ੇ ਵਿਚ ਰਹੀ ਪਰ ਉਸ ਦੇ ਸਟ੍ਰਾਇਕਰ ਵੀ ਗੋਲ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਰਹੇ।

ਦੋਵਾਂ ਟੀਮਾਂ ਦੇ ਦੋ-ਦੋ ਖਿਡਾਰੀਆਂ ਨੂੰ ਪੀਲਾ ਕਾਰਡ ਵਿਖਾਇਆ ਗਿ।ਮਹਿੰਦਰਾ ਦੇ ਮੁਰੀਦਲਤਾ ਅਲੀ ਨੂੰ 'ਮੈਨ ਆਫ ਦ ਮੈਚ' ਐਲਾਣਿਆ ਗਿਆ।

ਜੇਸੀਟੀ ਦੇ ਹੁਣ ਦੋ ਮੈਚਾਂ ਵਿਚ ਜਿੱਤ, ਤਿੰਨ ਵਿਚ ਡਰਾਅ ਅਤੇ ਇੱਕ ਵਿਚ ਹਾਰ ਨਾਲ ਕੁੱਲ 9 ਅੰਕ ਹੋ ਗਏ ਹਨ ਜਦੋਂ ਕਿ ਮਹਿੰਦਰਾ ਦੇ ਦੋ ਜਿੱਤਾਂ ਅਤੇ ਚਾਰ ਡਰਾਅ ਨਾਲ 10 ਅੰਕ ਹ।ਜੇਸੀਟੀ ਅਗਲੇ ਮੈਚ ਵਿਚ 8 ਨਵੰਬਰ ਨੂੰ ਐਫਸੀ ਮੁੰਬਈ ਨਾਲ ਉਸ ਦੇ ਘਰੇਲੂ ਮੈਦਾਨ 'ਤੇ ਭਿੜੇਗੀ ਜਦੋਂ ਕਿ ਮਹਿੰਦਰਾ ਦਾ ਮੁਕਾਬਲਾ ਛੇ ਨਵੰਬਰ ਨੂੰ ਮੁੰਬਈ ਦੇ ਵੀਵਾ ਕੇਰਲਾ ਨਾਲ ਹੋਵੇਗਾ।
ਸਬੰਧਤ ਜਾਣਕਾਰੀ ਲੱਭੋ