ਖੇਡ ਖਬਰਾਂ | ਖਿਡਾਰੀਆਂ ਦੀ ਪ੍ਰੋਫਾਈਲ | ਲੇਖ
ਮੁੱਖਪੰਨਾ » ਖੇਡ » ਹੋਰ ਖੇਡ » ਖੇਡ ਖਬਰਾਂ » ਛੋਟੇਲਾਲ, ਨਨਾਓ ਅਤੇ ਸੁਰੰਜੇ ਫਾਇਨਲ ਵਿਚ
Feedback Print Bookmark and Share
 
ਸਾਬਕਾ ਚੈਂਪੀਅਨ ਸੈਨਾ ਦੇ ਛੋਟੇਲਾਲ ਸਿੰਘ ਨੇ ਇੱਥੇ ਬੇਹੱਦ ਅਹਿਮ ਮੁਕਾਬਲੇ ਵਿਚ ਓਲੰਪਿਅਨ ਰੇਲਵੇ ਦੇ ਦਿਵਾਕਰ ਪ੍ਰਸਾਦ ਨੂੰ ਹਰਾ ਕੇ ਸੀਨੀਅਰ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫੀਦਰਵੇਟ ਵਰਗ ਦੇ ਫਾਈਨਲ ਵਰਗ ਵਿਚ ਪ੍ਰਵੇਸ਼ ਕੀਤਾ ਜਦੋਂ ਕਿ ਸੈਨਾ ਦੇ ਸੁਰੰਜੇ ਸਿੰਘ ਅਤੇ ਉਹਨਾਂ ਦੇ ਸਾਥੀ ਮੁੱਕੇਬਾਜ਼ ਨਨਾਓ ਸਿੰਘ ਨੇ ਵੀ ਫਾਈਨਲ ਵਿਚ ਥਾਂ ਬਣਾਈ।

ਛੋਟੇਲਾਲ ਅਤੇ ਦਿਵਾਕਰ ਦਾ ਮੁਕਾਬਲਾ ਬੇਹੱਦ ਰੋਚਕ ਸੀ ਅਤੇ ਦੋਵੇਂ ਮੁੱਕੇਬਾਜਾਂ ਨੇ ਮੈਚ ਨੂੰ 4-4 ਦੀ ਬਰਾਬਰੀ 'ਤੇ ਲਿਆਂਦ।ਹਾਲਾਂਕਿ ਕਾਉਂਟ ਬੈਕ ਦੇ ਅਧਾਰ ਉੱਪਰ ਛੋਟੇਲਾਲ ਨੂੰ ਜੇਤੂ ਕਰਾਰ ਦਿੱਤਾ ਗਿਆ।

ਛੋਟੇਲਾਲ ਦਾ ਫਾਇਨਲ ਵਿਚ ਮੁਕਾਬਲਾ ਝਾਰਖੰਡ ਦੇ ਮਿਸ਼ਾਲ ਬੇਂਜਮਿਨ ਲਾਕੜਾ ਨਾਲ ਹੋਵੇਗਾ ਜਿੰਨ੍ਹਾਂ ਨੇ ਦਿੱਲੀ ਦੇ ਅਕਸ਼ੇ ਕੁਮਾਰ ਨੂੰ ਹਰਾ ਕੇ ਫਾਇਨਲ ਵਿਚ ਥਾਂ ਬਣਾ।ਉੱਧਰ ਏਸ਼ਿਆਈ ਸੋਨੇ ਦਾ ਤਮਗਾ ਜੇਤੂ ਸੁਰੰਜੇ ਨੇ ਫਲਾਇਟ ਵਰਗ ਵਿਚ ਛੱਤੀਸਗੜ੍ਹ ਦੇ ਐਮ ਕ੍ਰਿਸ਼ਨਾ ਨੂੰ ਹਰਾਇਆ।

ਸੁਰੰਜੇ ਖਿਤਾਬੀ ਮੁਕਾਬਲੇ ਵਿਚ ਗੋਵਾ ਦੇ ਸੰਤੋਸ਼ ਨਾਲ ਭਿੜਨਗੇ ਜਿੰਨ੍ਹਾਂ ਨੇ 51 ਕਿਲੋਗ੍ਰਾਮ ਭਾਰ ਵਰਗ ਦੇ ਸੈਮੀਫਾਇਨਲ ਮੁਕਾਬਲੇ ਵਿਚ ਤ੍ਰਿਪੁਰਾ ਦੇ ਮਨੋਜ ਕੁਮਾਰ ਨੂੰ ਹਰਾਇਆ।

ਲਾਇਟ ਫਲਾਈਵੇਟ ਵਰਗ ਦੇ ਸੈਮੀਫਾਇਨਲ ਵਿਚ ਨਨਾਓ ਨੇ ਝਾਰਖੰਡ ਦੇ ਸੁਨੀਲ ਸ਼ੁਕਲਾ ਉੱਪਰ 9-1 ਦੀ ਸੌਖੀ ਜਿੱਤ ਹਾਸਲ ਕਰਕੇ ਖਿਤਾਬੀ ਜੰਗ ਲਈ ਖੁਦ ਨੂੰ ਤਿਆਰ ਕਰ ਲਿਆ ਹੈ ਜਿੱਥੇ ਉਹਨਾਂ ਦਾ ਮੁਕਾਬਲਾ ਚੰਡੀਗੜ੍ਹ ਦੇ ਪਰਮਜੀਤ ਸਿੰਘ ਨਾਲ ਹੋਵੇਗ।ਪਰਮਜੀਤ ਨੇ ਰੇਲਵੇ ਦੇ ਅਮਨਦੀਪ ਸਿੰਘ ਨੂੰ ਹਰਾ ਕੇ ਫਾਇਨਲ ਵਿਚ ਥਾਂ ਬਣਾਈ।
ਸਬੰਧਤ ਜਾਣਕਾਰੀ ਲੱਭੋ