ਖੇਡ ਖਬਰਾਂ | ਖਿਡਾਰੀਆਂ ਦੀ ਪ੍ਰੋਫਾਈਲ | ਲੇਖ
ਮੁੱਖਪੰਨਾ » ਖੇਡ » ਹੋਰ ਖੇਡ » ਖੇਡ ਖਬਰਾਂ » ਖਿਤਾਬ ਲਈ ਭਿੜਨਗੀਆਂ ਵਿਲੀਅਮਸ ਭੈਣਾਂ
Feedback Print Bookmark and Share
 
ਸਾਬਕਾ ਜੇਤੂ ਅਮਰੀਕਾ ਦੀ ਵੀਨਸ ਵਿਲੀਅਮਸ ਨੇ ਸਰਬੀਆ ਦੇ ਯੇਲੇਨਾ ਯਾਂਕੋਵਿਚ ਨੂੰ ਸੰਘਰਸ਼ ਪੂਰਨ ਮੁਕਾਬਲੇ ਵਿਚ 5-7, 6-3, 6-4 ਨਾਲ ਹਰਾ ਕੇ ਡਬਲਿਊਟੀਏ ਚੈਂਪੀਅਨਸ਼ਿਪ ਟੈਨਿਸ ਟੂਰਨਾਮੈਂਟ ਦੇ ਫਾਇਨਲ ਵਿਚ ਥਾਂ ਬਣਾਈ ਜਿੱਥੇ ਉਹਨਾਂ ਦਾ ਮੁਕਾਬਲਾ ਛੋਟੀ ਭੈਣ ਸੇਰੇਨਾ ਨਾਲ ਹੋਵੇਗਾ।

ਇਸ ਸਾਲ ਦੇ ਆਖਰ ਤੱਕ ਵਿਸ਼ਵ ਰੈਂਕਿੰਗ ਵਿਚ ਆਪਣਾ ਮੁੱਢਲਾ ਸਥਾਨ ਪੱਕਾ ਕਰ ਚੁੱਕੀ ਸੇਰੇਨਾ ਨੇ ਟੂਰਨਾਮੈਂਟ ਵਿਚ ਪਹਿਲੀ ਦਫਾ ਖੇਡ ਰਹੀ ਡੈਨਮਾਰਕ ਦੀ ਮੁਟਿਆਰ ਕੈਰੋਲੀਨ ਵੋਜ਼ਨਿਆਕੀ ਦੇ ਸ਼ਨੀਵਾਰ ਨੂੰ ਇੱਥੇ ਪੇਟ ਵਿਚ ਦਰਦ ਕਾਰਣ ਸੈਮੀਫਾਇਨਲ ਮੁਕਾਬਲਾ ਵਿਚਕਾਰੋਂ ਹੀ ਛੱਡਣ ਕਾਰਣ ਫਾਇਨਲ ਵਿਚ ਥਾਂ ਬਣਾਈ।

ਉਸ ਵੇਲ੍ਹੇ ਵੋਜ਼ਨਿਆਕੀ 4-6, 0-1 ਨਾਲ ਪੱਛੜ ਰਹੀ ਸ।ਵਿਲੀਅਮਸ ਭੈਣਾਂ ਇਸ ਤੋਂ ਪਹਿਲਾਂ ਮੈਰੂਨ ਗਰੁੱਪ ਦੇ ਲੀਗ ਮੁਕਾਬਲੇ ਵਿਚ ਆਪਸ ਵਿਚ ਭਿੜ ਚੁੱਕੀਆਂ ਹ।ਤਿੰਨ ਸੈਟਾਂ ਤੱਕ ਖਿੱਚੇ ਗਏ ਇਸ ਸੰਘਰਸ਼ ਪੂਰਨ ਮੁਕਾਬਲੇ ਨੂੰ ਛੋਟੀ ਭੈਣ ਸੇਰੇਨਾ ਨੇ ਆਪਣੇ ਨਾਂ ਕੀਤਾ।

ਇਹ ਇਹਨਾਂ ਦੋਵਾਂ ਭੈਣਾਂ ਵਿਚਕਾਰ ਕੈਰੀਅਰ ਦੀ 22ਵੀਂ ਟੱਕਰ ਸੀ ਪਰ ਡਬਲਸ ਮੁਕਾਬਲੇ ਵਿਚ ਵਿਚ ਵਿਲੀਅਮਸ ਭੈਣਾਂ ਦੀ ਚੁਣੌਤੀ ਸੈਮੀਫਾਇਨਲ ਵਿਚ ਸਪੇਨ ਦੀ ਨੂਰੀਆ ਲਾਗੋਸੱਤੇਰਾ ਵਾਇਵਸ ਅਤੇ ਮਾਰੀਆ ਜੋਂਸ ਮਾਰਟੀਨੇਜ਼ ਸਾਂਚੇਜ਼ ਖਿਲਾਫ 6-2, 4-6, 8-10 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਸਪੇਨੀ ਜੋੜੀ ਦਾ ਮੁਕਾਬਲਾ ਫਾਇਨਲ ਵਿਚ ਜਿੰਬਾਵੇ ਦੀ ਕਾਰਾ ਬਲੈਕ ਅਤੇ ਅਮਰੀਕਾ ਲੀਜ਼ਲ ਹਿਉਬਰ ਦੀ ਜੋੜੀ ਨਾਲ ਹੋਵੇਗਾ।
ਸਬੰਧਤ ਜਾਣਕਾਰੀ ਲੱਭੋ