ਪੰਜ ਵਾਰ ਦੇ ਚੈਂਪਿਅਨ ਰੋਜ਼ਰ ਫੈਡਰਰ ਨੇ ਅੱਜ ਇੱਥੇ ਇਵੋ ਕਾਰਲੋਵਿਚ ਦੀ ਤੂਫ਼ਾਨੀ ਸਰਵਿਸ ਦਾ ਆਤੰਕ ਸਮਾਪਤ ਕਰਦੇ ਹੋਏ ਆਪਣੇ ਪਸੰਦੀਦਾ ਗ੍ਰੈਂਡ ਸਲੈਮ ਵਿੰਬਲਡਨ ਦੇ ਸੈਮੀਫ਼ਾਈਨਲ 'ਚ ਸ਼ਾਨਦਾਰ ਜਿੱਤ ਨਾਲ ਜਗ੍ਹਾ ਬਣਾ ਲਈ।
ਮਗਰ ਚੌਥੀ ਰੈਂਕਿੰਗ ਪ੍ਰਾਪਤ ਨੋਵਾਕ ਜੋਕੋਵਿਚ ਦਾ ਅਭਿਆਨ ਅੰਤਿਮ ਅੱਠ 'ਚ ਹੀ ਥਮ ਗਿਆ।ਆਪਣੇ ਕੈਰੀਅਰ ਦਾ ਪਹਿਲਾ ਗ੍ਰੈਂਡ ਸਲੈਮ ਕੁਆਟਰ ਫ਼ਾਈਨਲ ਖੇਡ ਰਹੇ ਜਰਮਨੀ ਦੇ ਟਾਮੀ ਹਾਸ ਨੇ ਜੋਕੋਵਿਚ ਨੂੰ 7..5,7..6,4..6,6..3 ਨਾਲ ਮਾਤ ਦੇ ਕੇ ਅਪਣਾ ਸੁਨਹਿਰਾ ਅਭਿਆਨ ਸੈਮੀਫ਼ਾਈਨਲ ਤੱਕ ਪਹੁੰਚਾ ਦਿੱਤਾ,ਲੇਕਿਨ 24ਵੀਂ ਰੈਂਕਿੰਗ ਪ੍ਰਾਪਤ ਹਾਸ ਲਈ ਆਪਣੇ ਇਸ ਸ਼ਾਨਦਾਰ ਸਫ਼ਰ ਨੂੰ ਅੱਗੇ ਜ਼ਾਰੀ ਰੱਖ ਪਾਉਣਾ ਖਾਸਾ ਮੁਸ਼ਕਿਲ ਹੋਵੇਗਾ ਕਿਉਂਕਿ ਸੈਮੀਫ਼ਾਈਨਲ 'ਚ ਉਨ੍ਹਾ ਦੇ ਸਾਹਮਣੇ ਦੁਨੀਆਂ ਦੇ ਨੰਬਰ ਦੋ ਖਿਡਾਰੀ ਫੈਡਰਰ ਖੜ੍ਹੇ ਹੋਣਗੇ।ਵਿੰਬਲਡਨ ਦੇ ਬਾਦਸ਼ਾਹ ਕਹੇ ਜਾਣ ਵਾਲੇ ਫ਼ੈਡਰਰ ਨੇ ਕਾਰਲੋਵਿਚ ਦੀ ਚੁਣੌਤੀ ਨੂੰ 6-3,7-5,7-6 ਨਾਲ ਤੋੜਕੇ ਇੱਥੋਂ ਅਪਣਾ ਛੇਵਾਂ ਖਿਤਾਬ ਜਿੱਤਣ ਦੀ ਮੰਸਾ ਇੱਕ ਦਮ ਸਾਫ਼ ਕਰ ਦਿੱਤੀ ਹੈ।
ਫ਼ੈਡਰਰ ਨੇ ਕ੍ਰੋਏਸ਼ੀਆ ਦੇ ਕਾਰਲੋਵਿਚ ਨੂੰ ਲਗਾਤਾਰ ਸੈਟਾਂ 'ਚ ਹਰਾਕੇ ਲਗਾਤਾਰ 21ਵੇਂ ਗ੍ਰੈਂਡ ਸਲੈਮ ਟੂਰਨਾਮੈਂਤ ਦੇ ਸੈਮੀਫ਼ਾਈਨਲ 'ਚ ਜਗ੍ਹਾ ਬਣਾਈ ਹੈ,ਜੋ ਕਿ ਆਪਣੇ ਆਪ 'ਚ ਇੱਕ ਜਬਰਦਸਤ ਰਿਕਾਰਡ ਹੈ।ਖੁਦ ਫੈਡਰਰ ਨੂੰ ਵੀ ਇਸ ਦਾ ਬਾਖੂਬੀ ਅਹਿਸਾਸ ਹੈ।ਉਨ੍ਹਾ ਨੇ ਕਿਹਾ ਹੈ ਕਿ ਮੈਨੂੰ ਇਹ ਰਿਕਾਰਡ ਕਾਫ਼ੀ ਪਸੰਦ ਹੈ।ਇਹ ਇੱਕ ਵੱਡੀ ਸੰਖਿਆ ਹੈ ਅਤੇ ਇਸ ਤੋਂ ਪਤਾ ਚੱਲਦਾ ਹੈ ਕਿ ਮੇਰੇ ਪ੍ਰਦਰਸ਼ਨ 'ਚ ਕਿਨ੍ਹੀ ਸਥਿਰਤਾ ਰਹੀ ਹੈ ਅਤੇ ਮੈਂ ਕਈ ਸਾਲਾਂ ਤੱਕ ਖੁਦ ਨੂੰ ਸੱਟ ਤੋਂ ਮੁਕਤ ਰੱਖਿਆ ਹੈ।
|