ਜਿਨੇਦੀਨ ਜਿਦਾਨ,ਰਾਲ ਗੋਂਜਾਲੇਸ,ਡੇਵਿਡ ਬੈਕਹਮ ਵਰਗੇ ਸਿਤਾਰਿਆਂ ਬਾਅਦ ਰੀਆਲ ਮੈਡ੍ਰਿਡ ਕਲੱਬ ਨਾਲ ਜੁੜੇ ਬ੍ਰਾਜ਼ੀਲੀ ਸਟਾਰ ਕਾਕਾ ਦਾ ਇੱਥੋਂ 50,000 ਤੋਂ ਜ਼ਿਆਦਾ ਫੁੱਟਬਾਲ ਪ੍ਰੇਮੀਆਂ ਦੀ ਮੌਜੂਦਗੀ 'ਚ ਕਿਸੇ ਰਾਕਸਟਾਰ ਦੀ ਤਰ੍ਹਾਂ ਭਰਵਾਂ ਸੁਆਗਤ ਕੀਤਾ ਗਿਆ। ਕਾਕਾ ਨੂੰ ਏਸੀ ਮਿਲਾਨ ਤੋਂ ਨੌ ਕਰੋੜ 20 ਲੱਖ ਡਾਲਰ 'ਚ ਖਰੀਦਿਆ ਗਿਆ।ਇੱਥੇ ਸੈਂਟਿਆਗੋ ਬਰਨਾਬੂ ਸਟੇਡੀਅਮ 'ਚ ਭਾਰੀ ਤਾਦਾਦ 'ਚ ਜੁਟੇ ਪ੍ਰਸ਼ੰਸਕਾਂ ਦੀ ਜੁਬਾਂ 'ਤੇ ਉਨ੍ਹਾ ਦਾ ਨਾਮ ਸੀ ਅਤੇ ਇੱਥੇ ਪਹੁੰਚਣ 'ਤੇ ਉਨ੍ਹਾ ਨੇ ਵੀ ਹੱਥ ਹਿਲਾਕੇ ਉਨ੍ਹਾ ਦਾ ਧੰਨਵਾਦ ਸਵੀਕਾਰ ਕੀਤਾ।
ਕਾਕਾ ਨੇ ਕਿਹਾ ਹੈ ਕਿ ਇਹ ਮੇਰੇ ਲਈ ਖਾਸ ਦਿਨ ਹੈ।ਆਪਣੇ ਕੈਰੀਅਰ ਦੇ ਇਸ ਨਵੇਂ ਮੋੜ 'ਤੇ ਮੈਂ ਬਹੁਤ ਖੁਸ਼ ਹਾਂ।ਵੀਵਾ ਮੈਡ੍ਰਿਡ ਅੱਠਵੇਂ ਨੰਬਰ ਦੀ ਜਰਸੀ ਪਹਿਨਣ ਜਾ ਰਹੇ ਕਾਕਾ ਦੇ ਇਲਾਵਾ ਇਸ ਸਤਰ 'ਚ ਕਲੱਬ ਨੇ ਕ੍ਰਿਸਿਟਯਾਨੋ ਰੋਨਾਲਡੋ ਨੂੰ ਵੀ ਖਰੀਦਿਆ ਹੈ।
ਕਾਕਾ ਨੇ ਇੱਕ ਦੋ-ਭਾਸ਼ੀਏ ਦੀ ਮਦਦ ਨੂੰ ਕਿਹਾ ਹੈ ਕਿ ਮੈਂ ਆਪਣੇ ਜਜ਼ਬਾਤ ਨੂੰ ਅਲਫ਼ਾਜ਼ 'ਚ ਬਿਆਂ ਨਹੀਂ ਕਰ ਸਕਦਾ।ਇਹ ਦਿਨ ਮੈਂ ਸਾਰੀ ਉਮਰ ਨਹੀਂ ਭੁਲਾ ਸਕਾਂਗਾ।ਇਹ ਵੱਡੀ ਜ਼ਿੰਮੇਦਾਰੀ ਹੈ ਅਤੇ ਉਮੀਦ ਹੈ ਕਿ ਮੈਂ ਟੀਮ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਵਾਂਗਾ।
ਕਾਕਾ ਜਿਸ ਮੰਚ 'ਤੇ ਖੜ੍ਹੇ ਹੋਏ ਉਸ ਦੇ ਪਿੱਛੇ ਜਿਦਾਨ ਗੋਂਜਾਲੇਸ ਅਤੇ ਅਲਫ੍ਰੇਡੋ ਡਿ ਸਟੀਫਾਨੋ ਵਰਗੇ ਮਹਾਨ ਖਿਡਾਰੀਆਂ ਦੀਆਂ ਤਸਵੀਰਾਂ ਲੱਗੀਆਂ ਸਨ।ਉਨ੍ਹਾ ਨੇ ਸਟੇਡੀਅਮ 'ਚ ਮੌਜੂਦ ਫੁੱਟਬਾਲ ਪ੍ਰੇਮੀਆਂ ਨੂੰ ਆਟੋਗ੍ਰਾਫ਼ ਦਿੱਤੇ ਅਤੇ ਉਨ੍ਹਾ ਦਾ ਸੁਆਗਤ ਸਵੀਕਾਰ ਕੀਤਾ। |