ਮੁੱਖਪੰਨਾ > ਖੇਡ > ਹੋਰ ਖੇਡ > ਖੇਡ ਖਬਰਾਂ > ਰੇਲਵੇ ਨੇ ਸੁਸ਼ੀਲ ਨੂੰ ਦਿੱਤੇ 55 ਲੱਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਰੇਲਵੇ ਨੇ ਸੁਸ਼ੀਲ ਨੂੰ ਦਿੱਤੇ 55 ਲੱਖ
ਭਾਸ਼ਾ
ਭਾਰਤੀ ਰੇਲਵੇ ਨੇ ਬੀਜ਼ਿੰਗ ਉਲੰਪਿਕ ਵਿੱਚ ਕਾਂਸੇ ਦਾ ਤਗਮਾ ਜਿੱਤਣ ਵਾਲੇ ਸੁਸ਼ੀਲ ਕੁਮਾਰ ਸਮੇਤ ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਆਪਣੇ ਐਥਲੀਟਾਂ ਨੂੰ ਨਕਦ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ।

ਰੇਲਮੰਤਰੀ ਲਾਲੂਪ੍ਰਸਾਦ ਯਾਦਵ ਨੇ ਸੁਸ਼ੀਲ ਕੁਮਾਰ ਨੂੰ 55 ਲੱਖ ਦਾ ਚੈਕ ਦੇ ਕੇ ਸਨਮਾਨਿਤ ਕੀਤਾ, ਜਦੋਂਕਿ ਬੀਜਿੰਗ ਦੇ ਕਵਾਰਟਰ ਫਾਇਨਲ ਵਿੱਚ ਪਹੁੰਚਣ ਵਾਲੇ ਮੁੱਕੇਬਾਜ ਅਖਿਲ ਕੁਮਾਰ ਅਤੇ ਜਿਤੇਂਦਰ ਕੁਮਾਰ ਨੂੰ 30 -30 ਲੱਖ ਰੁਪਏ ਦਿੱਤੇ ਗਏ।

ਭਾਰਤੀ ਰੇਲਵੇ ਦੇ ਜਿਨ੍ਹਾਂ ਖਿਡਾਰੀਆਂ ਨੇ ਬੀਜਿੰਗ ਉਲੰਪਿਕ ਵਿੱਚ ਹਿੱਸਾ ਲਿਆ ਸੀ, ਉਹਨਾਂ ਵਿੱਚੋ ਸਭ ਨੂੰ ਦੋ ਲੱਖ ਰੁਪਏ ਦਿੱਤੇ ਗਏ। ਲਾਲੂ ਯਾਦਵ 56ਵੀਆਂ ਰਾਸ਼ਟਰੀ ਕਬੱਡੀ ਚੈਂਪੀਅਨਸ਼ਿਪ ਦੇ ਉਦਘਾਟਨ ਦੇ ਲਈ ਆਏ ਹੋਏ ਸੀ।

ਉਹਨਾਂ ਨੇ ਰੇਲਵੇ ਸਪੋਰਟਸ ਪ੍ਰੋਮੋਸ਼ਨ ਬੋਰਡ ਦੇ ਲਈ 21 ਲੱਖ ਰੁਪਏ ਅਤੇ ਐਥਲੈਟਿਕਸ ਕੋਚ ਵਿਰੇਂਦਰ ਪੁਨਿਯਾ ਅਤੇ ਮੁੱਕੇਬਾਜ ਕੋਚ ਜੈਦੇਵ ਬਿਸ਼ਟ ਦੇ ਲਈ 11-11 ਲੱਖ ਰੁਪਏ ਦੇ ਇਨਾਮ ਦੀ ਘੋਸ਼ਣਾ ਕੀਤੀ ਹੈ।

ਬੀਜਿੰਗ ਉਲੰਪਿਕ ਵਿੱਚ ਭਾਗ ਲੈਣ ਵਾਲੇ ਰੇਲਵੇ ਦੇ ਸਾਰੇ ਖਿਡਾਰੀਆਂ ਉੱਚਾ ਅਹੁਦਾ ਦਿੱਤਾ ਗਿਆ। ਲਾਲੂ ਨੇ ਕਿਹਾ ਕਿ 56 ਖਿਡਾਰੀਆ ਵਿਚੋਂ 15 ਐਥਲੀਟ ਰੇਲਵੇ ਦੇ ਸੀ ਅਤੇ ਸੁਸ਼ੀਲ ਕੁਮਾਰ ਰੇਲਵੇ ਦੇ ਪਹਿਲੇ ਖਿਡਾਰੀ ਹਨ, ਜਿਨ੍ਹਾਂ ਨੇ ਉਲੰਪਿਕ ਦਾ ਤਗਮਾ ਜਿੱਤਿਆ ਹੈ। ਉਹਨਾਂ ਨੇ ਦੇਸ਼ ਦਾ ਅਤੇ ਵਿਸ਼ੇਸ਼ ਰੂਪ ਨਾਲ ਭਾਰਤੀ ਰੇਲਵੇ ਦਾ ਮਾਣ ਵਧਾਇਆ ਹੈ।
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਦਿੱਲੀ ਵਿੱਚ ਅੰਨ੍ਹ ਸੁਰੱਖਿਆ ਤੇ ਵੀ ਹੋਵੇਗਾ ਜੋਰ
ਆਨੰਦ ਦਾ ਮੁਕਾਬਲਾ ਕੈਮਨਿਕ ਦੇ ਨਾਲ
ਨਡਾਲ ਨੂੰ ਮਿਲੀ ਏਟੀਪੀ ਟ੍ਰਾਫੀ
ਬੋਪੰਨਾ ਤਾਸ਼ਕੰਦ ਚੈਂਲੇਜਰ ਦੇ ਮੁੱਖ ਡ੍ਰਾ ਵਿੱਚ
ਨਵੀਂ ਹਾਕੀ ਅਕਾਦਮੀਆਂ ਖੋਲਣਾ ਚਾਹੁੰਦੇ ਹਨ ਨੇਗੀ
ਯੂਨਾਈਟੇਡ ਸਪੋਰਟਿੰਗ ਨੇ ਚਰਚਿਲ ਤੋਂ ਡ੍ਰਾ ਖੇਡਿਆ