ਰੂਸ ਦੀ ਦਿਨਾਸ ਸਾਫੀਨਾ ਨੇ ਪੰਜਵੀ ਵਰੀਅਤਾ ਪ੍ਰਾਪਤ ਅਮਰੀਕਾ ਦੀ ਸੇਰੇਨਾ ਵਿਲਿਅਮਸ ਦਾ ਲਗਾਤਾਰ 17 ਮੈਚਾਂ ਵਿੱਚ ਜਿੱਤ ਦਾ ਸਿਲਸਿਲਾ ਤੋੜਦੇ ਹੋਏ ਉਹਨਾਂ ਨੂੰ 2-6, 6-1 7-6 ਤੋਂ ਹਰਾ ਕੇ ਜਰਮਨ ਉਪਨ ਟੈਨਿਸ ਟੂਰਨਾਮੈਂਟ ਦੇ ਸੇਮੀਫਾਈਨਲ ਵਿੱਚ ਥਾਂ ਬਣਾ ਲਈ ਹੈ।
ਸ਼ੁਕਰਵਾਰ ਨੂੰ ਇੱਥੇ ਦੋ ਘੰਟ ਦਸ ਮਿਨਟਾਂ ਤਕ ਚਲੇ ਮੁਕਾਬਲੇ ਵਿੱਚ ਸਫੀਨਾ ਹਾਲਾਂਕਿ ਸ਼ੁਰੂਆਤ ਵਿੱਚ ਨਰਵਸ ਦਿਖੀ, ਪਰ ਉਹਨਾਂ ਨੇ ਦੂਜੇ ਸੈਟ ਵਿੱਚ ਖੇਡ ਤੇ ਪੂਰੀ ਤਰ੍ਹਾਂ ਕਬਜਾ ਕਰਦੇ ਹੋਏ ਸੇਰੇਨਾ ਨੂੰ ਗਲਤੀਆਂ ਕਰਨ ਤੇ ਮਜਬੂਰ ਕਰ ਦਿੱਤਾ ਅਤੇ ਜਸਟਿਨ ਹੈਨਿਨ ਨੂੰ ਹਰਾਉਣ ਤੋਂ ਬਾਅਦ ਦੂਜੀ ਸੱਭ ਤੋਂ ਵੱਡੀ ਜਿੱਤ ਹਾਰਿਲ ਕੀਤੀ।
ਉੱਥੇ ਟੂਰਨਾਮੈਂਟ ਦੀ ਦੂਜੀ ਵਰੀਅਤਾ ਪ੍ਰਾਪਤ ਅੰਨਾ ਇਵਾਨੋਵਿਚ ਅਤੇ ਹੰਗਰੀ ਦੀ ਦਸਵੀਂ ਵਰੀਅਤਾ ਪ੍ਰਾਪਰ ਐਗਨਿਸ ਸਜਾਵੇ ਵਿੱਚ ਹੋ ਰਿਹਾ ਮੁਕਾਬਲਾ ਖਰਾਬ ਰੋਸ਼ਨੀ ਦੇ ਕਾਰਨ ਰੋਕਣਾ ਪਿਆ। ਸਜਾਵੇ ਨੇ ਪਹਿਲਾ ਸੈਟ 6-3 ਤੋਂ ਜਿੱਤਿਆ, ਜਦੋਂਕਿ ਦੂਜੇ ਸੈਟ ਵਿੱਚ ਇਵਾਨੋਵਿਚ ਨੇ 6-4 ਤੋਂ ਜਿੱਤ ਹਾਸਿਲ ਕੀਤਾ।
|