ਵਰਲਡ ਰੈਸਲਿੰਗ ਐਂਟਰਟੇਨਮੈਂਟ ਦੇ ਦਲੀਪ ਸਿੰਘ ਰਾਣਾ ਉਰਫ ਦ ਗ੍ਰੇਟ ਖਲੀ ਦਾ ਕਹਿਣਾ ਹੈ ਕਿ ਉਹ ਸਿਰਫ ਰੱਬ ਤੋਂ ਹੀ ਡਰਦੇ ਹਨ ਕਿਸੇ ਹੋਰ ਤੋਂ ਨਹੀਂ। ਖਲੀ ਨੇ ਕਿਹਾ ਮੈਂ ਸਿਰਫ ਪਰਮਾਤਮਾ ਤੋਂ ਡਰਦਾ ਹਾਂ। ਇਸੇ ਦੌਰਾਨ ਖਲੀ ਨੇ ਕਿਹਾ - ਗਣਪਤੀ ਬੱਪਾ, ਜਿਸ ਦੇ ਜਵਾਬ ਵਿੱਚ ਦਰਸ਼ਕਾਂ ਨੇ ਕਿਹਾ- ਮੋਰਯਾ'।
ਖਲੀ ਕੱਲ ਰਾਤ ਇੱਥੇ ਇੱਕ ਖੇਡ ਚੈਨਲ ਵੱਲੋਂ ਆਯੋਜਿਤ ਦ ਗ੍ਰੇਟ ਖਲੀ ਲਾਈਵ ਇਸ ਮੁੰਬਈ ਵਿੱਚ ਬੋਲ ਰਹੇ ਸਨ। ਡਬਲਯੂਡਬਲਯੂਈ ਵਿੱਚ ਸ਼ਿਰਕਤ ਕਰਨ ਵਾਲੇ ਪਹਿਲੇ ਭਾਰਤੀ ਅਤੇ ਸੱਤ ਫੁੱਟ ਤਿੰਨ ਇੰਚ ਲੰਬੇ ਅਤੇ 190 ਕਿੱਲੋ ਦੇ ਇਸ ਪਹਿਲਵਾਨ ਨੇ ਕਿਹਾ ਕਿ ਉਹ ਸਿਰਫ ਆਪਣੇ ਲਈ ਨਹੀਂ ਬਲਕਿ ਦੇਸ਼ ਲਈ ਕੁਸ਼ਤੀ ਲੜਦੇ ਹਨ। ਉਹਨਾਂ ਨੇ ਕਿਹਾ ਕਿ ਜੇਕਰ ਭਾਰਤੀ ਇਸ ਤੋਂ ਜਿਆਦਾ ਜੁੜਦੇ ਹਨ ਅਤੇ ਦੇਸ਼ ਦਾ ਮਾਣ ਵਧਾਉਂਦੇ ਹਨ ਤੇ ਉਹਨਾਂ ਨੂੰ ਖੁਸ਼ੀ ਹੋਵੇਗੀ।
ਖਲੀ ਨੇ ਕਿਹਾ ਕਿ ਉਹ ਭਾਰਤੀ ਹਨ ਇਸ ਤੇ ਉਹਨਾਂ ਨੂੰ ਮਾਣ ਹੈ। ਉਹਨਾਂ ਨੇ ਕਿਹਾ ਮੈਂ ਗੋਰਿਆਂ ਦੀ ਧੁਲਾਈ ਕਰਦਾਂ ਹਾਂ ਅਤੇ ਮੇਰੇ ਨਾਲ ਇੱਕ ਦੋ ਹੋਰ ਆ ਜਾਣਗੇ ਤੇ ਅਸੀਂ ਚੱਕ ਦਵਾਂਗੇ ਫੱਟੇ।
|