ਮੁੱਖ ਸਫ਼ਾ > ਖੇਡ > ਹੋਰ ਖੇਡ > ਖੇਡ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਭਾਰਤੀ ਹਾਕੀ ਨੂੰ ਸੰਵਾਰੇਗੀ ਪੰਜਾਬ ਸਰਕਾਰ
ਵਾਰਤਾ
ਰਾਸ਼ਟਰੀ ਖੇਡ ਹਾਕੀ ਦੀ ਦੁਰਦਸ਼ਾ ਤੋਂ ਫਿਕਰਮੰਦ ਪੰਜਾਬ ਸਰਕਾਰ ਨੇ ਇਸ ਨੂੰ ਪਟਰੀ ਤੇ ਲਿਆਉਣ ਲਈ ਰਾਸ਼ਟਰੀ ਟੀਮ ਦਾ ਪ੍ਰਾਯੋਜਕ ਬਣਨ ਦੀ ਇੱਛਾ ਜਤਾਈ ਹੈ।

ਰਾਜ ਵਿੱਚ ਸੱਤਾਰੂੜ੍ਹ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਾਕੀ ਉਹਨਾਂ ਦੇ ਵਿਕਤੀਗਤ ਏਜੇਂਡੇ ਵਿੱਚ ਸ਼ਾਮਿਲ ਹੈ। ਉਹਨਾਂ ਨੇ ਆਉਣ ਵਾਲੇ ਚਾਰ ਸਾਲਾਂ ਲਈ ਭਾਰਤੀ ਹਾਕੀ ਟੀਮ ਨੂੰ ਸਾਰੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਤਿਆਰ ਕਰਨ ਦਾ ਰਾਜ ਸਰਕਾਰ ਤੋਂ ਨਿਵੇਦਨ ਕੀਤਾ ਹੈ।

ਪਿਛਲੇ ਵਾਰੀ ਪੰਜਾਬ ਸਰਕਾਰ ਨੇ 1975 ਵਿੱਚ ਭਾਰਤੀ ਹਾਕੀ ਟੀਮ ਦੀ ਤਿਆਰੀਆਂ ਦਾ ਪ੍ਰਾਯੋਜਨ ਕੀਤਾ ਸੀ ਅਤੇ ਟੀਮ ਉਸ ਸਾਲ ਕੁਆਲਾਲੰਪੁਰ ਵਿਸ਼ਵ ਕੱਪ ਜਿੱਤੀ ਸੀ।

ਮੁੱਖਮੰਤਰੀ ਦੇ ਮੀਡੀਆ ਸਲਾਹਕਾਰ ਹਰਚਰਨ ਬੈਂਸ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪੰਜਾਬ ਸਰਕਾਰ ਨੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਭਾਰਤੀ ਹਾਕੀ ਟੀਮ ਨੂੰ ਤਿਆਰ ਕਰਨ ਦੀ ਇੱਛਾ ਜਤਾਈ ਹੈ।
ਹੋਰ ਵੀ
ਨਡਾਲ ਰੋਮ ਮਾਸਟਰਸ 'ਚੋਂ ਬਾਹਰ
ਭੂਪਤੀ ਰੋਮ ਮਾਸਟਰਸ ਦੇ ਦੂਜੇ ਰਾਉਂਡ 'ਚ ਹਾਰੇ
ਫੁੱਟਬਾਲ ਵਿੱਚ ਭਾਰਤ 151ਵੇਂ ਸਥਾਨ ਤੇ
ਖਿਤਾਬ ਦੀ ਰੱਖਿਆ ਕਰਨ ਉਤਰਨਗੇ ਘਈ
ਹਾਕੀ ਟੀਮ ਦੀ ਕਿਸਮਤ ਬਦਲਣ ਦੀ ਕੋਸ਼ਿਸ਼
ਸਹੀ ਦਿਸ਼ਾ ਵਿੱਚ ਪ੍ਰੈਕਟਿਸ ਕਰਨਾ ਜਰੂਰੀ - ਭੂਟੀਆ