ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਰਾਫੇਲ ਨਡਾਲ ਦਾ ਰੋਮ ਮਾਸਟਰਸ ਟੈਨਿਸ ਖਿਤਾਬ ਲਗਾਤਾਰ ਚੌਥੇ ਸਾਲ ਜਿੱਤਣ ਦਾ ਸੁਪਨਾ ਬੁੱਧਵਾਰ ਨੂੰ ਇੱਥੇ ਜੁਆਨ ਕਾਰਲੋਸ ਫਰੇਰੋ ਦੇ ਹੱਥੋਂ ਹਾਰਨ ਤੋਂ ਬਾਅਦ ਟੁੱਟ ਗਿਆ।
2001 ਦੇ ਚੈਂਪੀਅਨ ਸਪੇਨ ਦੇ ਫਰੇਰੋ ਨੇ ਪਹਿਲੇ ਸੈਟ ਦੇ ਅੰਤ ਵਿੱਚ ਆਪਣੇ ਹਮਵਤਨ ਵਿਰੋਧੀ ਦੀ ਸਰਵਿਸ ਤੋੜਣ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹਨਾਂ ਨੇ ਦੂਜੇ ਸੈਟ ਦੇ ਚੌਥੇ ਗੇਮ ਵਿੱਚ ਵੀ ਨਡਾਲ ਦੀ ਸਰਵਿਸ ਤੋੜਦੇ ਹੋਏ ਮੈਚ ਆਸਾਨੀ ਨਾਲ ਜਿੱਤ ਲਿਆ।
ਵਿਸ਼ਵ ਦੇ ਸਾਬਕਾ ਨੰਬਰ ਇੱਕ ਖਿਡਾਰੀ ਫਰੇਰੋ ਤੀਜੇ ਰਾਉਂਡ ਵਿੱਚ ਸਤਾਨਿਸਲਾਸ ਵਾਵਰਿਕਾ ਦੇ ਖਿਲਾਫ ਕੋਰਟ ਵਿੱਚ ਉੱਤਰਣਗੇ। ਸਵਿਟਜ਼ਰਲੈਂਡ ਦੇ ਵਾਵਰਿਕਾ ਨੇ ਬ੍ਰਿਟੇਨ ਦੇ ਏਂਡੀ ਮਰੇ ਨੂੰ 6-2, 7-6 ਨਾਲ ਹਰਾਇਆ।
|