ਮੁੱਖ ਸਫ਼ਾ > ਖੇਡ > ਹੋਰ ਖੇਡ > ਖੇਡ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਉਲੰਪਿਕ ਮਸ਼ਾਲ ਐਵਰੈਸਟ ਸ਼ਿਖਰ ਪੁੱਜੀ
ਭਾਸ਼ਾ
ਬੀਜਿੰਗ ਉਲੰਪਿਕ ਮਸ਼ਾਲ ਅੱਜ ਸਵੇਰੇ ਮਾਉਂਟ ਐਵਰੈਸਟ ਪੁੱਜ ਗਈ. ਪਰਬਤਾਰੋਹੀਆਂ ਨੇ 8844 ਮੀਟਰ ਦੀ ਊਂਚਾਈ ਤੇ ਮਸ਼ਾਲ ਦੇ ਦੁਨੀਆ ਦੇ ਸੱਭ ਤੋਂ ਊਚੀਂ ਚੋਟੀ ਤੇ ਪੁੱਜਣ ਦਾ ਜਸ਼ਨ ਮਨਾਇਆ. ਪਰਬਤਾਰੋਹੀ ਇਸ ਮੌਕੇ ਤੇ ਆਪਣੇ ਹੱਥ ਵਿੱਚ ਚੀਨ ਦਾ ਰਾਸ਼ਟਰੀ ਝੰਡਾ, ਬੀਜਿੰਗ ਉਲੰਪੁਕ ਝੰਡਾ ਅਤੇ ਉਲੰਪਿਕ ਦੇ ਪੰਜ ਗੋਲ ਘੇਰਿਆਂ ਵਾਲਾ ਝੰਡਾ ਲਏ ਹੋਏ ਸੀ.

ਉੰਨੀਸ ਪਰਬਤਾਰੋਹੀਆਂ ਦਾ ਇੱਕ ਸਮੂਹ ਕੱਲ ਦੇਰ ਰਾਤ ਐਵਰੈਸਟ ਸ਼ਿਖਰ ਲਈ ਰਵਾਨਾ ਹੋਇਆ ਸੀ. ਉਲੰਪਿਕ ਮਸ਼ਾਲ ਰਿਲੇ ਦਾ ਇਹ ਆਖਿਰੀ ਪੜਾਅ ਸੀ.

ਚੀਨੀ ਪ੍ਰਸ਼ਾਸਨ ਨੇ ਕੱਲ ਕਿਹਾ ਸੀ ਕਿ ਉਹਨਾਂ ਨੇ ਮੌਸਮ ਅਤੇ ਪਰਬਤਾਰੋਹੀਆਂ ਦੀ ਸਥਿਤੀ ਨੂੰ ਦੇਖਦੇ ਹੋਏ ਅੱਜ ਮਾਉਂਟ ਐਵਰੈਸਟ ਤੇ ਮਸ਼ਾਲ ਭੇੱਜਣ ਦਾ ਫੈਸਲਾ ਕੀਤਾ ਹੈ.

ਵਰਣਨਯੋਗ ਗੈ ਕਿ ਉਲੰਪਿਕ ਮਸ਼ਾਲ ਰਿਲੇ ਦਾ ਦੁਨੀਆਭਰ ਦੇ ਵੱਖ-ਵੱਖ ਦੇਸ਼ਾਂ ਵਿੱਚ ਆਯੋਜਨ ਕੀਤਾ ਗਿਆ ਸੀ ਅਤੇ ਇਸ ਦੌਰਾਨ ਕਈ ਥਾਵਂ ਤੇ ਤਿੱਬਤ ਸਮਰਥਕ ਕਾਰਜਕਰਤਾਵਾਂ ਨੇ ਇਸ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਸੀ. ਮਸ਼ਾਲ ਪਿਛਲੇ ਹਫਤੇ ਹੀ ਵੱਖ-ਵੱਖ ਸਹਿਰਾਂ ਦਾ ਚੱਕਰ ਲਗਾਉਂਦੇ ਹੋਏ ਚੀਨ ਪੁੱਜੀ ਹੈ.
ਹੋਰ ਵੀ
ਭਾਰਤ ਵਿੱਚ ਹੋ ਸਕਦੀ ਹੈ ਹਾਕੀ ਸ਼ਰੰਖਲਾ
ਸਚਿਨ ਨੇ ਖਲੀ ਨੂੰ ਸੱਦਾ ਭੇਜਿਆ
ਮਸ਼ਾਲ ਨੂੰ ਐਵਰੈਸਟ ਪਹੁੰਚਾਉਣ ਦੀ ਤਿਆਰੀ
ਮੋਰੈਸਮੋ ਨੂੰ ਰੋਮ ਵਿੱਚ ਖੇੱਡਣ ਦੀ ਉੱਮੀਦ
ਉਲੰਪਿਕ ਤੋਂ ਜੁੜੇ ਹਰ ਪਾਰਸਲ ਦੀ ਜਾਂਚ
ਚਟਰਜੀ ਸਾਈ ਦੇ ਨਵੇਂ ਮਹਾਨਿਦੇਸ਼ਕ