ਦੁਨੀਆ ਭਰ ਦੇ ਖੇਡ ਪ੍ਰੇਮੀਆਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਸਚਿਨ ਤੇਂਦੁਲਕਰ ਡਬਲਿਊਡਬਲਿਊਈ ਦੇ ਹੇਰੋ ਦ ਗ੍ਰੇਟ ਖਲੀ ਦੇ ਪ੍ਰਸੰਸ਼ਕ ਹਨ ਅਤੇ ਉਹਨਾਂ ਨੇ ਇਨ੍ਹੀਂ ਦਿਨੀ ਭਾਰਤ ਦੇ ਦੌਰੇ ਤੇ ਆਏ ਖਲੀ ਨੂੰ ਮੁੰਬਈ ਵਿੱਚ ਆਈਪੀਐਲ ਦਾ ਮੈਚ ਦੇਖਣ ਦਾ ਸੱਦਾ ਵੀ ਦਿੱਤਾ ਹੈ।
ਖਲੀ ਨੇ ਖਾਸ ਗੱਲਬਾਤ ਵਿੱਚ ਕਿਹਾ ਕਿ ਸਚਿਨ ਨੇ ਮੈਨੂੰ ਸੱਦਿਆ ਹੈ ਪਰ ਮੁੰਬਈ ਵਿੱਚ ਸਮਾਂ ਮਿਲਣ ਤੇ ਹੀ ਮੈਂ ਮੈਚ ਦੇਖਣ ਜਾ ਸਕਾਂਗਾ। ਇੱਥੇ ਮੇਰਾ ਪ੍ਰੋਗਰਾਮ ਕਾਫੀ ਰੁਝੇਵੇਂ ਭਰਿਆ ਹੈ ਅਤੇ ਇਸ ਵਿੱਚ ਪੂਰਾ ਮੈਚ ਦੇਖਣ ਦੇ ਲਈ ਸਮਾਂ ਮਿਲਣਾ ਮੁਸ਼ਕਿਲ ਹੈ।
ਸਚਿਨ ਨਾਲ ਆਪਣੇ ਮੁਲਾਕਾਤ ਨੂੰ ਯਾਦਗਾਰ ਦੱਸਦੇ ਹੋਏ ਉਹਨਾਂ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਇਨਾਂ ਵੱਡਾ ਕ੍ਰਿਕੇਟਰ ਮੈਨੂੰ ਖੁਦ ਆ ਕੇ ਮਿਲਿਆ। ਸਚਿਨ ਦੇ ਬੱਚੇ ਅਰਜੁਨ ਅਤੇ ਸਾਰਾ ਦੋਵੇਂ ਖਲੀ ਦੇ ਫੈਨ ਹਨ ਅਤੇ ਖਲੀ ਨੇ ਉਹਨਾਂ ਨੂੰ ਅਮਰੀਕਾ ਆ ਕੇ ਡਬਲਿਊਡਬਲਿਊਈ ਮੈਚ ਦੇਖਣ ਦਾ ਸੱਦਾ ਵੀ ਦਿੱਤਾ ਹੈ।
|