ਮੁੱਖ ਸਫ਼ਾ > ਖੇਡ > ਹੋਰ ਖੇਡ > ਖੇਡ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਈਸਟ ਬੰਗਾਲ ਨੂੰ ਸਫਾ ਦੇ ਡ੍ਰਾ ਤੇ ਰੋਕਿਆ
ਵਾਰਤਾ
ਈਸਟ ਬੰਗਾਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਲੇਬਨਾਨ ਦੇ ਸਫਾ ਨੂੰ ਅੱਜ ਇੱਥੇ ਏਐਫਸੀ ਕੱਪ ਫੁੱਟਬਾਲ ਟੂਰਨਾਮੈਂਟ ਵਿੱਚ ਗਰੁੱਪ 'ਬੀ' ਦੇ ਮਹੱਤਪੂਰਨ ਮੈਚ ਵਿੱਚ ਗੋਲਰਹਿਤ ਡ੍ਰਾ ਤੇ ਰੋਕ ਦਿੱਤਾ. ਮੇਜਬਾਨ ਟੀਮ ਹਾਲਾਂਕਿ ਬੇਰੂਤ ਵਿੱਚ ਸਫਾ ਤੋਂ 0-1 ਤੋਂ ਮੁਕਾਬਲਾ ਹਾਰ ਗਈ ਸੀ ਪਰ ਹੁਣ ਉਸ ਦੇ ਪੰਜ ਮੈਚਾਂ ਵਿੱਚ ਸੱਤ ਪੁਆਈਂਟ ਹੋ ਗਏ ਹਨ ਅਤੇ ਉਸ ਦੇ ਕੁਆਟਰ ਫਾਈਨਲ ਵਿੱਚ ਪੁੱਜਣ ਦੀ ਉੱਮੀਦ ਹੈ. ਸਫਾ ਦੇਪ ਅੰਜ ਮੈਚਾਂ ਤੋਂ ਨੌਂ ਪੁਆਈਂਟ ਹਨ ਅਤੇ ਉਸ ਦੇ ਆਖਿਰੀ ਅੱਠ ਵਿੱਚ ਥਾਂ ਬਣਾਉਣ ਦੀ ਪੂਰੀ ਉੱਮੀਦ ਹੈ.

ਈਸਟ ਬੰਗਾਲ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਕਈ ਵਾਰੀ ਪ੍ਰਤੀਦੁਅੰਦੀ ਤੇ ਹਮਲਾ ਬੋਲਿਆ ਪਰ ਟੀਮ ਗੋਲ ਕਰਨ ਵਿੱਚ ਅਸਫਲ ਰਹੀ. ਕੋਚ ਆਲੋਕ ਮੁਖਰਜੀ ਨੇ ਦੂਜੇ ਹਾਫ ਵਿੱਚ ਦੋ ਤਬਦੀਲੀਆਂ ਕੀਤੀਆਂ. ਰਹੀਮ ਨਬੀ ਅਤੇ ਕਪਤਾਨ ਅਲਵੀਟੋ ਡੀ ਕੁਨਹਾ ਦੀ ਥਾਂ ਤੇ ਸਨੇਹਾਸ਼ੀਸ਼ ਚਕ੍ਰਵਰਤੀ ਅਤੇ ਦੀਪੇਂਦੁ ਬਿਸਵਾਸ ਨੂੰ ਉਤਾਰਿਆ ਗਿਆ ਪਰ ਇਹ ਦੋਵੇਂ ਖਿਡਾਰੀ ਟੀਮ ਦੀ ਸਥਿਤੀ ਠੀਕ ਕਰਨ ਵਿੱਕ ਨਾਕਾਮ ਰਹੇ.

ਈਸਟ ਬੰਗਾਲ ਨੂੰ ਆਪਨੀ ਜਮੀਨ ਤੇ ਖੇਡੇ ਗਏ ਪਿਛਲੇ ਮੈਚ ਵਿੱਚ ਜੋਰਡਨ ਦੇ ਅਲ ਵਿਹਦਤ ਦੇ ਖਿਲਾਫ 2-4 3ਤੋਂ ਸ਼ਰਮਨਾਕ ਹਾਰ ਤੋਂ ਰੂਬਰੂ ਹੋਣਾ ਪਿਆ ਸੀ.

ਕੋਚ ਮੁਖਰਜੀ ਨੇ ਕਿਹਾ ਕਿ ਈਸਟ ਬੰਗਾਲ ਨੇ ਬੇਹਤਰ ਖੇਡ ਦਿਖਾਇਆ ਅਤੇ ਗੇਂਦ ਜਿਆਦਾ ਸਮੇਂ ਉਸ ਦੇ ਕਬਜੇ ਵਿੱਚ ਰਹੀ ਪਰ ਸਟ੍ਰਾਈਕਰ ਇਸ ਦਾ ਫਾਇਦਾ ਨਹੀਂ ਚੁੱਕ ਸਕੇ.
ਹੋਰ ਵੀ
ਸਦਭਾਉਣਾ ਹਾਕੀ ਮੈਚ ਵਿੱਚ ਸਾਬਕਾ ਉਲੰਪੀਅਨ
ਮਹੇਸ਼ ਨੇ ਜਿੱਤਿਆ ਉਪਨ ਸਕਵੈਸ਼ ਖਿਤਾਬ
ਭਾਰਤ ਚੈਂਪੀਅੰਸ ਯੂਥ ਕੱਪ ਦੇ ਗਰੁੱਪ 'ਏ' ਵਿੱਚ
ਉਲੰਪਿਕ ਦੇ 100 ਦਿਨ ਬਾਕੀ
ਓਲੰਪਿਕ ਮਸ਼ਾਲ ਹਾਂਗਕਾਂਗ ਪਹੁੰਚੀ
ਏਸ਼ੀਆਈ ਵੇਟ ਲਿਫਟਿੰਗ ਵਿੱਚ ਮੋਨਿਕਾ ਨੂੰ ਸਫਲਤਾ