ਮੁੱਖ ਸਫ਼ਾ > ਖੇਡ > ਹੋਰ ਖੇਡ > ਖੇਡ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਭਾਰਤੀ ਹਾਕੀ ਦਾ ਗਿੱਲ ਤੋਂ ਪਿੱਛਾ ਛੁੱਟਿਆ
ਭਾਸ਼ਾ
ਭਾਰਤੀ ਉਲੰਪਿਕ ਸੰਘ ਨੇ ਅੱਜ ਭਾਰਤੀ ਹਾਕੀ ਸੰਘ ਦੇ ਬੀਤੇ 15 ਸਾਲ ਤੋਂ ਪ੍ਰਧਾਨ ਚਲਾ ਆ ਰਹੇ ਪ੍ਰਧਾਨ ਕੰਵਰ ਪਾਲ ਸਿੰਘ ਗਿੱਲ ਨੂੰ ਅਹੁੱਦੇ ਤੋਂ ਹਟਾ ਦਿੱਤਾ ਅਤੇ ਸਾਬਕਾ ਉਲੰਪਿਅਨ ਅਸਲਮ ਸ਼ੇਰ ਖਾਨ ਦੀ ਅਗਵਾਈ ਵਿਚ ਇਕ ਕੰਮ ਚਲਾਉ ਕਮੇਟੀ ਗਠਿਤ ਕਰ ਦਿੱਤੀ।

ਬੀਤੇ ਦਿਨੀ ਇਕ ਖਬਰ ਚੈਨਲ ਵੱਲੋਂ ਭਾਰਤੀ ਹਾਕੀ ਦੇ ਜਨਰਲ ਸਕੱਤਰ ਜਿਯੋਤੀਕੁਮਾਰਨ ਨੂੰਇਕ ਖਿਲਾੜੀ ਦੀ ਰਾਸ਼ਟਰੀ ਟੀਮ ਵਿਚ ਚੋਣ ਕਰਵਾਉਣ ਲਈ ਰਿਸ਼ਵਤ ਲੈਂਦਿਆ ਦਿਖਾਉਣ ਤੋਂ ਬਾਦ ਅੱਜ ਭਾਰਤੀ ਉਲੰਪਿਕ ਸੰਘ ਵੱਲੋਂ ਸੱਦੀ ਗਈ ਹੰਗਾਮੀ ਮੀਟਿੰਗ ਵਿਚ ਇਹ ਫ਼ੈਸਲਾ ਸਰਬ ਸੰਮਤੀ ਨਾਲ ਲਿਆ ਗਿਆ।

ਉਲੰਪਿਕ ਸੰਘ ਵੱਲੋਂ ਹਾਕੀ ਫ਼ੈਡਰੇਸ਼ਨ ਦਾ ਕੰਮ ਚਲਾਉਣ ਲਈ ਬਣਾਈ ਗਈ ਕਮੇਟੀ ਵਿਚ ਅਸਲਮ ਸ਼ੇਅਰ ਖਾਨ ਨੂੰ ਮੁਖੀ ਅਤੇ ਅਸ਼ੋਕ ਕੁਮਾਰ,ਧੰਨਰਾਜ ਪਿੱਲੇ, ਅਜੀਤਪਾਲ ਸਿੰਘ ਅਤੇ ਜ਼ਫ਼ਰ ਇਕਬਾਲ ਨੂੰ ਸ਼ਾਮਲ ਕੀਤਾ ਗਿਆ ਹੈ।

ਇਸ ਫ਼ੈਸਲੇ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਉਲੰਪਿਕ ਸੰਘ ਦੇ ਮੁਖੀ ਸੁਰੇਸ਼ ਕਲਮਾਂਡੀ ਨੇ ਦੱਸਿਆ ਕਿ ਖਿਲਾੜੀ ਦੀ ਚੋਣ ਕਰਵਾਉਣ ਬਦਲੇ ਰਿਸ਼ਵਤ ਲੈਣ ਦੇ ਦੋਸ਼ ਲੱਗਣ ਤੋਂ ਬਾਦ ਪੈਦਾ ਹੋਈ ਸਥਿਤੀ ਨੂੰ ਦੇਖਦੇ ਹੋਏ ਸਾਬਕਾ ਉਲੰਪਿਅਨਾਂ, ਕਪਤਾਨਾ,ਉਨ੍ਹਾਂ ਸਾਰਿਆ ਨਾਲ ਜਿਨ੍ਹਾਂ ਨੇ ਭਾਰਤੀ ਵੱਲੋਂ ਉਲੰਪਿਕ ਵਿਚ ਹਿੱਸ ਲਿਆ ਸੀ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਦ ਇਹ ਫ਼ੈਸਲਾ ਲਿਆ ਗਿਆ ਹੈ।
ਹੋਰ ਵੀ
ਉਲੰਪਿਕ ਟਾਰਚ ਐਵਰੈਅਟ ਦੇ ਅਧਾਰ ਕੈਂਪ ਪੁੱਜੀ
ਫਿਸ਼ਿਏਲਾ 10ਵੇਂ ਸਥਾਨ ਤੇ
ਭਾਰਤੀ ਮਹਿਲਾ ਹਾਕੀ ਟੀਮ ਚੌਥੀ ਥਾਂ ਤੇ
ਭਾਰਤੀ ਭਾਰਤੋਲਕਾਂ ਨੇ ਕੀਤਾ ਨਿਰਾਸ਼
ਭਾਰਤ ਨੇ ਫਰਾਂਸ ਨੂੰ 7-0 ਤੋਂ ਹਰਾਇਆ
ਚੀਨ ਵਿਰੋਧੀ ਅਤੇ ਸਮਰਥਕਾਂ ਵਿੱਚ ਝੜਪ