ਭਾਰਤ ਦੇ ਵੀ.ਸ਼੍ਰੀਨਿਵਾਸ ਰਾਉ ਅਤੇ ਸਾਇਆ ਦੇਵੀ ਨੇ ਜਪਾਨ ਦੇ ਕਨਾਜਾਵਾ 'ਚ ਚੱਲ ਰਹੀ ਏਸ਼ਿਆਈ ਭਾਰਤੋਲਨ ਮੁਕਾਬਲੇਬਾਜ਼ੀ ਦੇ ਪਹਿਲੇ ਦਿਨ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ.
ਪੁਰਸ਼ਾਂ ਦੇ 56 ਕਿੱਲੋਗ੍ਰਾਮ ਵਰਗ 'ਚ ਰਾਉ ਨੇ ਕੁੱਲ 237 ਕਿੱਲੋ ਦਾ ਭਾਰ ਉਠਾਇਆ ਅਤੇ ਉਹ 13 ਭਾਰਤੋਲਕਾਂ ਵਿੱਚ ਅੱਠਵੇਂ ਸਥਾਨ 'ਤੇ ਰਹੇ.ਵਿਅਤਨਾਮ ਦੇ ਹੋਂਗ ਅਨ ਤੁਆਨ ਨੇ 279 ਕਿੱਲੋ ਗ੍ਰਾਮ ਵਜ਼ਨ ਉਠਾ ਕੇ ਸੋਨ ਤਗਮੇ 'ਤੇ ਕਬਜ਼ਾ ਜਮਾਇਆ,ਜਦੋਂਕਿ ਰਜਤ ਅਤੇ ਕਾਂਸਾ ਕ੍ਰਮਵਾਰ ਚੀਨ ਦੇ ਵੂ ਜਿਨਬਿਆਓ (274) ਅਤੇ ਸੇਨ ਬਿਆਉ (273) ਦੇ ਨਾਮ ਰਿਹਾ.
ਸਾਇਆ ਦੇਵੀ ਨੇ ਔਰਤਾਂ ਦੇ 53 ਕਿੱਲੋਗ੍ਰਾਮ ਵਰਗ 'ਚ 174 ਕਿੱਲੋਗ੍ਰਾਮ ਭਾਰ ਉਠਾਇਆ ਅਤੇ ਉਹ 12 ਖਿਡਾਰੀਆਂ ਵਿੱਚ ਨੌਵੇਂ ਸਥਾਨ 'ਤੇ ਰਹੀ.ਸੋਨ 'ਤੇ ਕਬਜ਼ਾ ਚੀਨ ਦੀ ਸੇਨ ਲੀਜੁਨ (208) ਨੇ ਜਮਾਇਆ.
|