ਮੁੱਖ ਸਫ਼ਾ > ਖੇਡ > ਹੋਰ ਖੇਡ > ਖੇਡ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਖਲੀ ਨਹੀਂ ਮਹਾਬਲੀ:ਕੁਸ਼ਤੀ ਮਹਾਸੰਘ
ਭਾਸ਼ਾ
ਡਬਲਯੂਡਬਲਯੂਈ 'ਚ ਇੱਕ-ਇੱਕ ਮੁਕਾਬਲੇ 'ਚ ਲੱਖਾਂ ਡਾਲਰ ਕਮਾਉਣ ਵਾਲੇ ਭਾਰਤੀ ਪਹਿਲਵਾਨ ਖਲੀ ਨੂੰ ਲੈ ਕੇ ਭਾਰਤੀ ਕੁਸ਼ਤੀ ਭਾਈਚਾਰੇ 'ਚ ਗੁੱਸਾ ਹੈ,ਜੋ ਇਸ ਨੂੰ ਕੁਸ਼ਤੀ ਨਹੀਂ ਬਲਕਿ ਇੱਕ ਨਾਟਕ ਮੰਨਦੇ ਹਨ,ਜਿਸ ਕਾਰਣ ਕਿ ਭਾਰਤੀ ਨੌਜਵਾਨਾਂ 'ਚ ਭਰਮ ਪੈਦਾ ਹੋ ਰਿਹਾ ਹੈ.

ਭਾਰਤੀ ਕੁਸ਼ਤੀ ਮਹਾਸੰਘ ਦੇ ਮੀਡੀਆ ਮੈਨੇਜ਼ਰ ਖਲੀਫ਼ ਜਸਰਾਮ ਨੇ ਭਾਸ਼ਾ ਨੂੰ ਕਿਹਾ ਕਿ ਟੈਲੀਵਿਜ਼ਨ ਚੈਨਲਾਂ 'ਤੇ ਖਲੀ ਦੀ ਕੁਸ਼ਤੀ ਨੂੰ ਇਸ ਤਰ੍ਹਾਂ ਦਿਖਾਇਆ ਜਾਂਦਾ ਹੈ ਕਿ ਬਹੁਤ ਜ਼ਿਆਦਾ ਤਾਕਤਵਰ ਇਨਸਾਨ ਹੈ,ਜਦੋਂਕਿ ਹਕੀਕਤ ਤਾਂ ਇਹ ਹੈ ਕਿ ਇਹ ਕਿਸੇ ਫ਼ਿਲਮ ਦੀ ਲੜਾਈ ਤੋਂ ਜ਼ਿਆਦਾ ਕੁੱਝ ਨਹੀਂ ਹੈ,ਜਿਸ ਵਿੱਚ ਸਭ ਕੁੱਝ ਪਹਿਲਾਂ ਤੋਂ ਹੀ ਤਹਿ ਹੁੰਦਾ ਹੈ.

ਇੱਥੇ ਹੀ ਜਸਰਾਮ ਨੇ ਖਲੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਜੇਕਰ ਇਨ੍ਹਾਂ ਹੀ ਵੱਡਾ ਪਹਿਲਵਾਨ ਹੈ ਤਾਂ ਉਹ ਬੀਜ਼ਿੰਗ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਸਾਡੇ ਪਹਿਲਵਾਨਾਂ ਨੂੰ ਹਰਾ ਕੇ ਦਿਖਾਏ ਅਤੇ ਦੇਸ਼ ਨੂੰ ਓਲੰਪਿਕ ਤਗਮਾ ਦਿਵਾਏ.
ਹੋਰ ਵੀ
ਹਾਕੀ: ਭਾਰਤ ਨੇ ਚੀਨ ਨੂੰ ਹਰਾਇਆ
ਭੂਪਤੀ-ਨੋਲਸ ਸੈਮੀਫਾਈਨਲ 'ਚ ਪਹੁੰਚੇ
ਜੀਵ ਮਿਲਖਾ ਸਿੰਘ ਦੂਜੇ ਸਥਾਨ ਤੇ
ਮੈਂ ਅਸਤੀਫਾ ਨਹੀਂ ਦੇਵਾਂਗਾ:ਗਿੱਲ
ਫੇਡਰਰ ਅਤੇ ਨਡਾਲ ਕਵਾਰਟਰ ਫਾਈਨਲ 'ਚ
ਗਿੱਲ ਵੱਲੋਂ ਬਾਵਾ ਦੇ ਦੇਹਾਂਤ ਤੇ ਦੁੱਖ ਪ੍ਰਗਟ