ਇੱਥੇ ਚੱਲ ਰਹੇ ਚਾਰ ਦੇਸ਼ਾਂ ਹਾਕੀ ਟੂਰਨਾਮੈਂਟ ਦੇ ਇਕ ਅਹਿਮ ਮੈਚ ਵਿਚ ਭਾਰਤ ਨੇ ਚੀਨ ਨੂੰ 3-1 ਨਾਲ ਹਰਾ ਦਿੱਤਾ ਪਰ ਭਾਰਤ ਫ਼ਾਈਨਲ ਵਿਚ ਜਗ਼੍ਹਾ ਬਨਾਉਣ ਵਿਚ ਨਕਾਮ ਰਿਹਾ ਕਿਉਕਿ ਕੋਰੀਆਈ ਟੀਮ ਦਾ ਪ੍ਰਦਰਸ਼ਨ ਦੇ ਹਿਸਾਬ ਨਾਲ ਅੱਗੇ ਨਿਕਲ ਗਈ।
ਭਾਰਤ ਅਤੇ ਕੋਰੀਆ ਇਸ ਟੂਰਨਾਮੈਂਟ ਦੇ ਲੀਗ ਦੋਰਾਨ ਚਾਰ-ਚਾਰ ਅੰਕਾਂ ਨਾਲ ਬਰਾਬਰ ਚੱਲ ਰਹੇ ਸਨ ਅਤੇ ਜਦਕਿ ਆਸਟ੍ਰੇਲੀਆਈ ਟੀਮ ਇਸ ਦੋੜ ਵਿਚ ਸਿਖਰ ਉੱਤੇ ਬਣੀ ਹੋਈ ਸੀ ਪਰ ਕੋਰੀਆਈ ਟੀਮ ਨੇ ਵਧੀਆਂ ਪ੍ਰਦਰਸ਼ਨ ਦੇ ਸਿਰ ਉੱਤੇ ਫ਼ਾਈਨਲ ਵਿਚ ਜਗ਼੍ਹਾ ਬਨਾਉਣ ਵਿਚ ਸਫ਼ਲ ਰਿਹਾ।
ਭਾਰਤ ਭਲਕੇ ਮੁੜ ਚੀਨ ਨਾਲ ਤੀਸਰੇ ਸਥਾਨ ਲਈ ਭਿੜੇਗਾ।
ਅੱਜ ਮੈਚ ਦੀ ਸ਼ੁਰੂਆਤ ਮੋਕੇ ਚੀਨ ਨੇ ਕੁਝ ਤੇਜ ਤਰਾਰ ਹਮਲੇ ਕੀਤੇ ਪਰ ਇਹ ਚੀਨੀ ਖਿਡਾਰੀ ਇਨ੍ਹਾਂ ਹਮਲਿਆ ਨੂੰ ਗੋਲ ਵਿਚ ਤਬਦੀਲ ਕਰਨ ਵਿਚ ਨਕਾਮ ਰਹੇ।
ਭਾਰਤ ਨੇ ਹੋਲੀ ਹੋਲੀ ਮੈਚ ਉੱਤੇ ਆਪਣੀ ਪਕੜ ਮਜਬੂਤ ਬਣਾ ਲਈ ਹਾਫ਼ ਟਾਈਮ ਹੋਣ ਤੋਂ 15 ਮਿੰਟ ਪਹਿਲਾਂ ਤੁਸ਼ਾਰ ਖੰਡੇਕਰ ਨੇ ਗੋਲ ਕਰ ਕੇ ਭਾਰਤ ਨੂੰ ਲੀਡ ਦੁਆਈ।
ਹਾਫ਼ ਟਾਈਮ ਤੋਂ ਬਾਦ ਚੀਨੀ ਖਿਡਾਰੀ ਹੁਈ ਹੀ ਨੇ ਚੀਨ ਨੂੰ ਭਾਰਤ ਨਾਲ ਬਰਾਬਰੀ ਉੱਤੇ ਲੈ ਆਉਂਦਾ ਇਸ ਦੋਰਾਨ ਭਾਰਤੀ ਫ਼ਾਰਵਰਡਾਂ ਨੂੰ ਵੀ ਕਈ ਵਧੀਆ ਮੋਕੇ ਮਿਲੇ ਪਰ ਉਹ ਗੋਲ ਨਾ ਕਰ ਸਕੇ।
ਮੈਚ ਦੇ 66 ਵੇਂ ਮਿੰਟ ਵਿਚ ਭਾਰਤ ਦੇ ਗੁਰਵਿੰਦਰ ਸਿੰਘ ਚੰਦੀ ਨੇ ਭਾਰਤ ਵੱਲੋਂ ਦੂਜਾ ਗੋਲ ਕੀਤਾ ਜੋ ਕਿ ਭਾਰਤ ਨੂੰ ਜਿੱਤ ਵੱਲ ਲੈ ਗਿਆ।
|