ਭਾਰਤੀ ਹਾਕੀ ਮਹਾਂਸੰਘ ਦੇ ਪ੍ਰਮੁੱਖ ਕੇਪੀਐਸ ਗਿੱਲ ਨੇ ਖੇਡ ਮੰਤਰੀ ਐਮਐਸ ਗਿੱਲ ਦੀ ਅਪੀਲ ਨੂੰ ਨਕਾਰਦੇ ਹੋਏ ਕਿਹਾ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ।
ਆਈਏਐਚਐਫ ਪ੍ਰਮੁੱਖ ਨੇ ਕਿਹਾ ਕਿ ਉਹ ਖੇਡ ਮੰਤਰੀ ਦੀ ਸਲਾਹ ਨਹੀਂ ਮੰਨਣਗੇ ਅਤੇ ਆਪਣੇ ਆਹੁਦੇ ਤੇ ਬਣੇ ਰਹਿਣਗੇ। ਉਹਨਾਂ ਨੇ ਇੱਕ ਟੈਲੀਵਿਜ਼ਨ ਚੈਨਲ ਨੂੰ ਕਿਹਾ ਕਿ ਮੈਂ ਆਈਏਐਚਐਫ ਪ੍ਰਮੁੱਖ ਅਹੁਦੇ ਤੋਂ ਅਸਤੀਫਾ ਨਹੀਂ ਦੇਵਾਂਗਾ। ਮੈਂ ਖੇਡ ਮੰਤਰੀ ਦੀ ਸਲਾਹ ਤੇ ਗੌਰ ਨਹੀਂ ਕੀਤਾ ਹੈ।
ਇਸਤੋਂ ਪਹਿਲਾਂ ਆਈਏਐਚਐਫ ਮੁੱਖ ਸਕੱਤਰ ਕੇ ਜੋਤੀਕੁਮਾਰਨ ਦੇ ਇੱਕ ਟੀਵੀ ਚੈਨਲ ਦੇ ਸਟਿੰਗ ਅਪ੍ਰੇਸ਼ਨ ਵਿੱਚ ਰਿਸ਼ਵਤ ਲੈਂਦੇ ਹੋਏ ਫੜੇ ਜਾਣ ਤੋਂ ਬਾਅਦ ਖੇਡ ਮੰਤਰੀ ਨੇ ਕਿਹਾ ਸੀ ਕਿ ਆਈਏਐਚਐਫ ਪ੍ਰਮੁੱਖ ਨੂੰ ਵੀ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ।
|