ਦੁਨੀਆ ਦੇ ਨੰਬਰ ਇੱਕ ਖਿਡਾਰੀ ਰੋਜਰ ਫੇਡਰਰ ਅਤੇ ਨੰਬਰ ਦੋ ਰਫੇਲ ਨਡਾਲ ਨੇ ਆਪਣੇ ਆਪਣੇ ਮੈਚ ਜਿੱਤਕੇ ਇੱਥੇ ਚੱਲ ਰਹੇ ਮਾਸਟਰਸ ਟੈਨਿਸ ਦੇ ਟੂਰਨਾਮੈਂਟ ਵਿੱਚ ਕਵਾਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ।
ਲਗਾਤਾਰ ਚੌਥੇ ਮੋਂਟੇ ਕਾਰਲੋ ਖਿਤਾਬ ਵੱਲ ਕਦਮ ਵਧਾ ਰਹੇ ਸਪੇਨ ਦੇ ਨਡਾਲ ਨੇ ਆਪਣੇ ਹਮਵਤਨ ਜੁਆਨ ਕਾਰਲੋਸ ਫਰੇਰੋ ਨੂੰ ਸਿੱਧੇ ਸੈਟਾਂ ਵਿੱਚ 6-4, 6-1 ਨਾਲ ਹਰਾ ਕੇ ਇਸ ਟੂਰਨਾਮੈਂਟ ਦੇ 22 ਮੈਚਾਂ ਵਿੱਚ 21ਵੀਂ ਜਿੱਤ ਦਰਜ ਕੀਤੀ।
ਪਿਛਲੇ ਮੈਚ ਵਿੱਚ ਸੰਘਰਸ਼ ਕਰਦੇ ਦਿਖੇ ਫੇਡਰਰ ਨੇ ਗੇਲ ਮੋਨਫਿਲਸ ਨੂੰ 6-3, 6-4 ਨਾਲ ਹਰਾਇਆ। ਫੇਡਰਰ ਦੀ ਇਸ ਜਿੱਤ ਨਾਲ ਨਡਾਲ ਦੇ ਨਾਲ ਉਹਨਾਂ ਮੁਕਾਬਲੇ ਦੀ ਸੰਭਾਵਨਾ ਵੀ ਵੱਧ ਗਈ ਹੈ। ਹਾਲਾਂਕਿ ਇਹਨਾਂ ਦੋਵੇਂ ਖਿਡਾਰੀਆਂ ਦੀ ਟੱਕਰ ਫਾਈਨਲ ਵਿੱਚ ਹੀ ਹੋ ਸਕਦੀ ਹੈ।
|