ਮੁੱਖ ਸਫ਼ਾ > ਖੇਡ > ਹੋਰ ਖੇਡ > ਖੇਡ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਗਿੱਲ ਵੱਲੋਂ ਬਾਵਾ ਦੇ ਦੇਹਾਂਤ ਤੇ ਦੁੱਖ ਪ੍ਰਗਟ
ਭਾਸ਼ਾ
ਭਾਰਤੀ ਹਾਕੀ ਮਹਾਸੰਘ ਦੇ ਪ੍ਰਮੁੱਖ ਕੇਪੀਐਸ ਗਿੱਲ ਨੇ ਅੱਜ ਓਲੰਪੀਅਨ ਤਰਲੋਚਨ ਬਾਵਾ ਦੇ ਦੇਹਾਂਤ ਤੇ ਸ਼ੋਕ ਪ੍ਰਗਟ ਕੀਤਾ।

ਗਿੱਲ ਨੇ ਕਿਹਾ ਕਿ ਸਵਰਗੀ ਬਾਵਾ ਫੁਲਬੈਕ ਹਾਕੀ ਦੇ ਸਭ ਤੋਂ ਪ੍ਰਤਿਭਾਸ਼ਾਲੀ ਖਿਡਾਰੀਆਂ ਵਿੱਚੋਂ ਇੱਕ ਸਨ। ਗਿੱਲ ਨੇ ਕਿਹਾ ਕਿ ਭਾਰਤੀ ਹਾਕੀ ਮਹਾਸੰਘ ਵੱਲੋਂ ਉਹ ਬਾਵਾ ਦੇ ਦੇਹਾਂਤ ਤੇ ਸ਼ੋਕ ਪ੍ਰਗਟ ਕਰਦੇ ਹਨ।

ਬਾਵਾ ਦਾ ਕੱਲ ਅੰਬਾਲਾ ਵਿੱਚ ਆਪਣੀ ਬੇਟੀ ਦੇ ਘਰ ਦੇਹਾਂਤ ਹੋ ਗਿਆ ਸੀ। ਉਹਨਾਂ ਦੇ ਪਰਿਵਾਰ ਵਿੱਚ ਦੋ ਪੁੱਤਰੀਆਂ ਅਤੇ ਇੱਕ ਪੁੱਤਰ ਹੈ।

ਬਾਵਾ ਉਸ ਭਾਰਤੀ ਟੀਮ ਦੇ ਮੈਂਬਰ ਸਨ ਜਿਸਨੇ 1948 ਦੇ ਲੰਡਨ ਓਲੰਪਿਕ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਸੀ। ਉਹਨਾਂ ਦਾ ਜਨਮ 12 ਫਰਵਰੀ ਨੂੰ ਲਾਹੌਰ ਵਿੱਚ ਹੋਇਆ ਸੀ। ਉਹ ਬਾਅਦ ਵਿੱਚ ਪੰਜਾਬ ਪੁਲਿਸ ਨਾਲ ਜੁੜੇ ਅਤੇ 1981 ਵਿੱਚ ਰਿਟਾਇਰ ਹੋਏ।
ਹੋਰ ਵੀ
ਓਲੰਪਿਕ ਖੇਡਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ ਅੱਤਵਾਦੀ
ਹਾਕੀ ਉਲੰਪੀਅਨ ਬਾਵਾ ਦਾ ਸੁਵਰਗਵਾਸ
ਉਲੰਪਿਕ ਟਿਕਟ ਲੈਣ ਦਾ ਸੁਪਨਾ ਟੁੱਟਿਆ
ਹੋਟਲਾਂ ਦੇ ਨਿਰਮਾਣ ਲਈ ਭੂਖੰਡ ਦੀ ਪਛਾਣ
ਰਾਸ਼ਟਰਮੰਡਲ ਖੇਡਾਂ ਵਿੱਚ ਕੜੀ ਸੁਰੱਖਿਆ
ਜੀਵ ਸੰਯੁਕਤ ਰੂਪ ਨਾਲ ਦੂਸਰੇ ਨੰਬਰ 'ਤੇ