ਮੁੱਖ ਸਫ਼ਾ > ਖੇਡ > ਹੋਰ ਖੇਡ > ਖੇਡ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਓਲੰਪਿਕ ਖੇਡਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ ਅੱਤਵਾਦੀ
ਵਾਰਤਾ
ਇੰਟਰਪੋਲ ਨੇ ਚਿਤਾਵਨੀ ਦਿੱਤੀ ਹੈ ਕਿ ਅੱਤਵਾਦੀ ਅਤੇ ਚੀਨ ਵਿਰੋਧੀ ਸੰਗਠਨ ਅਗਸਤ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਦੇ ਦੌਰਾਨ ਪੇਈਚਿੰਗ ਨੂੰ ਆਪਣਾ ਨਿਸ਼ਾਨਾ ਬਣਾ ਸਕਦੇ ਹਨ।

ਇੰਟਰਪੋਲ ਦੇ ਮੁੱਖ ਸਕੱਤਰ ਰੋਨਾਲਡ ਨੋਬਲ ਨੇ ਅੱਜ ਇੱਥੇ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ ਓਲੰਪਿਕ ਦੇ ਮੇਜ਼ਬਾਨਾਂ ਨੂੰ ਸੁਰੱਖਿਆ ਸਬੰਧੀ ਚਿੰਤਾਵਾਂ ਵਿੱਚੋਂ ਲੰਘਣਾ ਪੈਂਦਾ ਹੈ।

ਪੇਈਚਿੰਗ ਓਲੰਪਿਕ ਖੇਡਾਂ ਦੇ ਦੌਰਾਨ ਵੀ ਅੱਤਵਾਦੀ ਕਾਰਵਾਈ ਦੀ ਸ਼ੰਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਨੋਬਲ ਸੁਰੱਖਿਆ ਸਹਿਯੋਗ ਤੇ ਅੰਤਰ ਰਾਸ਼ਟਰੀ ਸੰਮੇਲਨ ਦੇ ਉਦਘਾਟਨ ਨੂੰ ਸੰਬੋਧਿਤ ਕਰ ਰਹੇ ਸਨ।

ਉਹਨਾਂ ਕਿਹਾ ਕਿ ਤਿੱਬਤ ਨਾਲ ਸਬੰਧਿਤ ਹਾਲ ਹੀ ਵਿਰੋਧ ਪ੍ਰਦਰਸ਼ਨਾਂ ਨੇ ਓਲੰਪਿਕ ਦੇ ਦੌਰਾਨ ਸੁਰੱਖਿਆ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਹੈ। ਉਹਨਾਂ ਕਿਹਾ ਕਿ ਹਰ ਕਿਸੇ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਮਸ਼ਾਲ ਰਿਲੇ ਦੇ ਦੌਰਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕ ਓਲੰਪਿਕ ਖੇਡਾਂ ਵਿੱਚ ਵੀ ਰੁਕਾਵਟ ਖੜੀ ਕਰ ਸਕਦੇ ਹਨ।
ਹੋਰ ਵੀ
ਹਾਕੀ ਉਲੰਪੀਅਨ ਬਾਵਾ ਦਾ ਸੁਵਰਗਵਾਸ
ਉਲੰਪਿਕ ਟਿਕਟ ਲੈਣ ਦਾ ਸੁਪਨਾ ਟੁੱਟਿਆ
ਹੋਟਲਾਂ ਦੇ ਨਿਰਮਾਣ ਲਈ ਭੂਖੰਡ ਦੀ ਪਛਾਣ
ਰਾਸ਼ਟਰਮੰਡਲ ਖੇਡਾਂ ਵਿੱਚ ਕੜੀ ਸੁਰੱਖਿਆ
ਜੀਵ ਸੰਯੁਕਤ ਰੂਪ ਨਾਲ ਦੂਸਰੇ ਨੰਬਰ 'ਤੇ
ਸੁਰਬਾਇਆ ਮੇਅਰ ਕੱਪ 'ਚ ਹਿੱਸਾ ਲੈਣਗੇ ਸੱਤ ਦੇਸ਼