ਮੁੱਖ ਸਫ਼ਾ > ਖੇਡ > ਹੋਰ ਖੇਡ > ਖੇਡ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਚਕਵੇਤਾਦਜੇ ਦੀ ਸਨਸਨੀਖੇਜ ਹਾਰ
ਵਾਰਤਾ
ਰੋਮਾਨੀਆ ਦੀ ਸੋਰਾਨਾ ਕ੍ਰਿਸਟੀ ਨੇ ਫੈਮਿਲੀ ਸਰਕਿਲ ਕੱਪ ਟੇਨਿਸ ਟੂਰਨਾਮੈਂਟ ਦੇ ਦੂਜੇ ਰਾਉਂਡ ਵਿੱਚ ਮੰਗਲਵਾਰ ਨੂੰ ਇੱਥੇ ਤੀਜੀ ਵਰੀਅਤਾ ਪ੍ਰਾਪਤ ਅੰਨਾ ਚਕਵੇਤਾਦਜੇ ਨੂੰ 6-1-6, 6-2 ਤੋਂ ਹਰਾ ਕੇ ਤਹਿਲਕਾ ਮਚਾ ਦਿੱਤਾ.

18 ਸਾਲਾਂ ਦੀ ਕ੍ਰਿਸਟੀ ਨੇ ਇਹ ਪਹਿਲੀ ਵਾਰੀ ਵਿਸ਼ਵ ਦੀ ਚੋਟੀ ਦੀ 10 ਵਿੱਚੋਂ ਕਿਸੇ ਖਿਡਾਰੀ ਨੂੰ ਹਰਾਇਆ ਹੈ. ਵਿਸ਼ਵ ਵਿੱਚ 86ਵੇਂ ਨੰਬਰ ਦੀ ਕ੍ਰਿਸਟੀ ਨੇ ਪਹਿਲੇ ਰਾਉਂਦ ਵਿੱਚ ਅਮਰੀਕਾ ਦੀ ਵਾਨੀਕਿੰਗ ਨੂੰ ਹਰਾਇਆ ਸੀ.

ਵਿਸ਼ਵ ਵਿੱਚ ਛੇਵੇਂ ਨੰਬਰ ਦੀ ਰੂਸ ਦੀ ਚਕਵੇਤਾਦਜੇ ਨੂੰ ਪਹਿਲੇ ਰਾਉਂਡ ਵਿੱਚ ਬਾਈ ਮਿਲਿਆ ਸੀ. ਉਹਨਾਂ ਨੇ ਆਪਣੀ ਹਾਰ ਦੇ ਬਾਅਦ ਕਿਹਾ ਕਿ ਕ੍ਰਿਸਟੀ ਨੇ ਆਪਣੇ ਬੇਹਤਰੀਨ ਖੇਡ ਤੋਂ ਮੈਨੂੰ ਗਲਤੀਆਂ ਕਰਨ ਤੇ ਮਜਬੂਰ ਕਰ ਦਿੱਤਾ. 16ਵੀਂ ਵਰੀਅਤਾ ਵਾਲੀ ਹਾਲੈਂਡ ਦੀ ਮਾਈਕੇਲਾ ਕ੍ਰਾਈਸੈਕ ਨੂੰ ਵੀ ਹਾਰ ਦਾ ਸਾਮ੍ਹਨਾ ਕਰਨਾ ਪਿਆ.
ਹੋਰ ਵੀ
ਉਲੰਪਿਕ ਮਸ਼ਾਲ ਪਾਕਿਸਤਾਨ ਪਹੁੰਚੀ
ਵਿਦ੍ਰੋਹ ਦੀ ਖਬਰ ਤੋਂ ਪੇਸ ਨੂੰ ਝਟਕਾ
ਪੂਰੇ ਉਤਸਾਹ ਵਿੱਚ ਹਨ ਪੀਟੀ ਊਸ਼ਾ
ਬੁਧੀਆ ਨਹੀਂ ਦੇ ਸਕਿਆ ਆਪਣੇ ਗੁਰੂ ਨੂੰ ਸ਼ਰਧਾਂਜਲੀ
ਉਲੰਪੀਅਨ ਨੇ ਗਿੱਲ ਤੋਂ ਅਸਤੀਫ ਮੰਗਿਆ
ਪਿੱਲੈ ਪਰਗਟ ਅਤੇ ਅਸ਼ੋਕ ਮੈਦਾਨ ਤੇ