ਜੀਵ ਮਿਲਖਾ ਸਿੰਘ ਨੇ ਦੋ ਓਵਰ 74 ਦੇ ਸਕੋਰ ਨਾਲ ਇੱਥੇ ਮਾਸਟਰਸ ਗੋਲਫ ਟੂਰਨਾਮੈਂਟ ਦੇ ਦੂਜੇ ਦੌਰ ਤੋਂ ਬਾਅਦ ਸੰਯੁਕਤ ਰੂਪ ਵਿੱਚ 21ਵੇਂ ਸਥਾਨ ਤੇ ਪਹੁੰਚ ਗਏ ਹਨ।
ਉੱਥੇ ਹੀ ਉਹਨਾਂ ਦੇ ਨਜਦੀਕੀ ਦੋਸਤ ਭਾਰਤੀ ਮੂਲ ਦੇ ਸਵੀਡਿਸ਼ ਖਿਡਾਰੀ ਡੇਨਿਅਲ ਚੋਪੜਾ ਦੂਜੇ ਦੌਰ ਵਿੱਚ ਛੇ ਓਵਰ 78 ਦੇ ਸਕੋਰ ਨਾਲ ਕੱਟ ਵਿੱਚ ਪ੍ਰਵੇਸ਼ ਕਰਨ ਤੋਂ ਖੁੰਝ ਗਏ।
ਏਸ਼ੀਆ ਦੇ ਨੰਬਰ ਇੱਕ ਖਿਡਾਰੀ ਲਿਆਂਗ ਵੇਨ ਚੋਂਗ ਵੀ ਕੱਟ ਵਿੱਚ ਪ੍ਰਵੇਸ਼ ਨਹੀਂ ਕਰ ਸਕੇ। ਉਹਨਾਂ ਨੂੰ ਜੀਵ ਦੇ ਨਾਲ ਇਸ ਟੂਰਨਾਮੈਂਟ ਲਈ ਵਿਸ਼ੇਸ਼ ਸੱਦਾ ਮਿਲਿਆ ਸੀ।
ਜੀਵ ਨੇ ਕਿਹਾ ਕਿ ਮੈਂ ਆਪਣੇ ਪ੍ਰਦਰਸ਼ਨ ਤੋਂ ਖੁਸ਼ ਨਹੀਂ ਹਾਂ। ਪਰ ਮੈਂ ਹਾਰ ਨਹੀਂ ਮੰਨਾਗਾਂ। ਹਫਤੇ ਦੇ ਆਖਰ ਤੱਕ ਦੇਖਦੇ ਹਾਂ ਕਿ ਕੀ ਹੁੰਦਾ ਹੈ। ਮੇਰਾ ਟੀਚਾ ਪ੍ਰਮੁੱਖ 15 ਵਿੱਚ ਪਹੁੰਚਣ ਦਾ ਹੈ।
|