ਮਾਰੀਆ ਸ਼ਾਰਾਪੋਵਾ ਨੇ ਯੁਕ੍ਰੇਨ ਦੀ ਏਲੋਨਾ ਬੋਂਡਾਰੇਨਕੋ ਨੂੰ ਸਖਤ ਮੁਕਾਬਲੇ ਵਿੱਚ 6-7, 6-3, 6-2 ਨਾਲ ਹਰਾ ਕੇ ਏਮਿਲਿਆ ਆਈਲੈਂਡ ਟੈਨਿਸ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ।
ਸੈਮੀਫਾਈਨਲ ਵਿੱਚ ਉਹਨਾਂ ਦਾ ਮੁਕਾਬਲਾ ਸਾਬਕਾ ਵਿਸ਼ਵ ਚੈਂਪੀਅਨ ਅਮਰੀਕਾ ਦੀ ਲਿੰਡਸੇ ਡੇਵਨਪੋਰਟ ਨਾਲ ਹੋਵੇਗਾ। ਡੇਵਨਪੋਰਟ ਨੇ ਹੰਗਰੀ ਦੀ ਏਗਨਿਸ ਸਜਾਵੇ ਨੂੰ 6-4, 7-6 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ।
ਸ਼ੁਕਰਵਾਰ ਨੂੰ ਹੋਏ ਮੁਕਾਬਲੇ ਵਿੱਚ ਆਸਟ੍ਰੇਲੀਆ ਓਪਨ ਵਿਜੇਤਾ ਸ਼ਾਰਾਪੋਵਾ ਨੂੰ ਬੋਂਡਾਰੇਨਕੋ ਨੂੰ ਹਰਾਉਣ ਲਈ ਤਿੰਨ ਸੈਟ ਅਤੇ ਲੱਗਭਗ ਤਿੰਨ ਘੰਟੇ ਤੱਕ ਮਿਹਨਤ ਕਰਨੀ ਪਈ।
ਜਿੱਤ ਤੋਂ ਬਾਅਦ ਸ਼ਾਰਾਪੋਵਾ ਨੇ ਕਿਹਾ ਪਹਿਲਾ ਸੈਟ ਹਾਰਣ ਤੋਂ ਬਾਅਦ ਮੈਨੂੰ ਖੁਦ ਤੇ ਹੈਰਾਨੀ ਹੋਈ ਪਰ ਮੈਨੂੰ ਪਤਾ ਸੀ ਕਿ ਖੇਡ ਅਜੇ ਖਤਮ ਨਹੀਂ ਹੋਇਆ ਹੈ ਅਤੇ ਮੈਨੂੰ ਕਈ ਮੌਕੇ ਮਿਲਣਗੇ।
|