ਬੀਜ਼ਿੰਗ ਓਲੰਪਿਕ ਮਸ਼ਾਲ ਰਿਲੇ ਦੇ ਸਾਂਝੇਦਾਰ ਸੈਮਸੰਗ ਨੇ 17 ਅਪ੍ਰੈਲ ਨੂੰ ਹੋਣ ਵਾਲੇ ਦਿੱਲੀ ਗੇੜ ਦੇ ਲਈ ਆਪਣੀ ਟੀਮ ਵਿੱਚ ਉੱਡਣ ਪਰੀ ਪੀਟੀ ਊਸ਼ਾ ਅਤੇ ਰਾਜੀਵ ਗਾਂਧੀ ਖੇਡਰਤਨ ਨਾਲ ਸਨਮਾਨਿਤ ਵਿਸ਼ਵ ਚੈਂਪੀਅਨ ਨਿਸ਼ਾਨੇਬਾਜ਼ ਮਾਨਵਜੀਤ ਸਿੰਘ ਵਰਗੇ ਨਾਮੀ ਐਥਲੀਟਾਂ ਨੂੰ ਵੀ ਸ਼ਾਮਿਲ ਕੀਤਾ ਹੈ।
ਮਸ਼ਾਲ ਧਾਰਕਾਂ ਦੇ ਨਾਵਾਂ ਦੀ ਘੋਸ਼ਣਾ ਕਰਦੇ ਹੋਏ ਸੈਮਸੰਗ ਦੇ ਪ੍ਰਮੁੱਖ ਐਚ ਬੀ ਲੀ ਨੇ ਕਿਹਾ ਕਿ ਰਾਜਧਾਨੀ ਵਿੱਚ ਹੋਣ ਵਾਲੀ ਓਲੰਪਿਕ ਮਸ਼ਾਲ ਰਿਲੇ ਵਿੱਚ ਊਸ਼ਾ ਅਤੇ ਮਾਨਵਜੀਤ ਤੋਂ ਇਲਾਵਾ ਅਭਿਨਵ ਬਿੰਦਰਾ, ਸਰੋਦ ਵਾਦਕ ਅਯਾਨ ਅਲੀ ਖਾਨ, ਚੱਕ ਦੇ ਇੰਡੀਆ ਦੀ ਸਾਗਰਿਕਾ ਘਾਟਗੇ ਅਤੇ 2004 ਏਥੇਂਸ ਪੈਰਾ ਓਲੰਪਿਕ ਵਿੱਚ ਕਾਂਸੇ ਦਾ ਤਮਗਾ ਜਿੱਤਣ ਵਾਲੇ ਭਾਰਤੋਲਕ ਰਜਿੰਦਰ ਸਿੰਘ ਸ਼ਾਮਿਲ ਹਨ।
ਸੈਮਸੰਗ ਇੰਡੀਆ ਨੇ ਸੰਨ 1998 ਤੋਂ ਭਾਰਤੀ ਓਲੰਪਿਕ ਸੰਘ ਨਾਲ ਕਰਾਰ ਕੀਤਾ ਹੋਇਆ ਹੈ ਜਿਸਦੇ ਤਹਿਤ ਇਹ ਕੰਪਨੀ ਓਲੰਪਿਕ ਖੇਡਾਂ ਵਿੱਚ ਜਾਣ ਵਾਲੇ ਭਾਰਤੀ ਦਲ ਦਾ ਪ੍ਰਯੋਜਕ ਹੈ।
|