ਮੁੱਖ ਸਫ਼ਾ > ਖੇਡ > ਹੋਰ ਖੇਡ > ਖੇਡ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਡੇਵਿਡ ਬੈਕਹਮ ਦਾ ਤੋਹਫਾ
ਏਐਨਆਈ
ਫੁੱਟਬਾਲ ਸਟਾਰ ਡੇਵਿਡ ਬੈਕਹਮ ਨੇ ਆਪਣੀ ਪਤਨੀ ਅਤੇ ਸਪਾਈਸ ਗਰਲ ਵਿਕਟੋਰੀਆ ਬੈਕਹਮ ਦੇ ਮਾਤਾ-ਪਿਤਾ ਦੇ ਲਈ ਦੁਬਈ ਵਿੱਚ 8 ਮਿਲੀਅਨ ਪੌਂਡ ਦਾ ਇੱਕ ਬੰਗਲਾ ਤੋਹਫੇ ਵਿੱਚ ਦਿੱਤਾ ਹੈ।

ਇਹ ਬੰਗਲਾ ਤਾੜ ਦੇ ਆਕਾਰ ਦੇ ਇੱਕ ਦੀਪ ਵਿੱਚ ਸਥਿੱਤ ਹੈ ਅਤੇ ਕੁਦਰਤੀ ਨਜ਼ਾਰਿਆਂ ਨਾਲ ਘਿਰਿਆ ਹੋਇਆ ਹੈ। ਬੈਕਹਮ ਨੇ ਇਹ ਘਰ 2002 ਵਿੱਚ ਅੱਠ ਲੱਖ ਪੌਂਡ ਦਾ ਖਰੀਦਿਆ ਸੀ, ਜਿੱਥੇ ਉਹ ਆਪਣੇ ਪਰਿਵਾਰ ਦੇ ਨਾਲ ਕਦੇ ਕਦੇ ਛੁੱਟੀਆਂ ਬਿਤਾਉਣ ਜਾਂਦੇ ਸਨ।

ਵਰਨਣ ਯੋਗ ਹੈ ਕਿ ਇਹ ਬੰਗਲਾ ਅਜੇ ਵੀ ਬੈਕਹਮ ਅਤੇ ਵਿਕਟੋਰੀਆ ਦੇ ਨਾਮ ਤੇ ਹੈ, ਪਰ ਉਹਨਾਂ ਨੇ ਵਿਕਟੋਰੀਆ ਦੇ ਪਿਤਾ ਟੋਨੀ ਅਤੇ ਮਾਤਾ ਜੈਕੀ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਨੂੰ ਆਪਣੀ ਇੱਛਾ ਅਨੁਸਾਰ ਸਜ਼ਾਉਣ ਅਤੇ ਜਦੋਂ ਤੱਕ ਰਹਿਣਾ ਚਾਹੁਣ ਰਹਿਣ।

ਨਿਉਜ਼ ਆਫ ਦ ਵਰਲਡ ਦੇ ਅਨੁਸਾਰ ਡੇਵਿਡ ਦਾ ਮੰਨਣਾ ਹੈ ਕਿ ਉਹ ਹੁਣ ਦੁਬਈ ਵਿੱਚ ਸਮਾਂ ਨਹੀਂ ਬਿਤਾ ਸਕਣਗੇ ਇਸ ਲਈ ਉਹਨਾਂ ਨੇ ਇਸ ਆਲੀਸ਼ਾਨ ਬੰਗਲੇ ਨੂੰ ਤੋਹਫੇ ਦੇ ਰੂਪ ਵਿੱਚ ਦੇਣ ਦਾ ਫੈਸਲਾ ਕੀਤਾ ਹੈ।
ਹੋਰ ਵੀ
ਸਾਨੀਆ 31ਵੇਂ ਨੰਬਰ ਤੇ ਬਰਕਰਾਰ
ਹਮਲੇ ਵਿੱਚ ਸ਼੍ਰੀਲੰਕਾਈ ਕੋਚ ਅਤੇ ਧਾਵਕ ਦੀ ਮੌਤ
ਆਈਉਏ ਵੱਲੋਂ ਨਵੇਂ ਖੇਡਮਤਰੀ ਦਾ ਸੁਆਗਤ
ਫਿਸਿਚੇਲਾ ਨੇ ਹੈਮਿਲਟਨ ਨੂੰ ਪਿੱਛੇ ਛੱਡਿਆ
ਭਾਰਤੀਆਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ
ਸੇਰੇਨਾ ਨੇ ਮਿਆਮੀ ਖਿਤਾਬ ਬਰਕਰਾਰ ਰੱਖਿਆ