ਮੁੱਖ ਸਫ਼ਾ > ਖੇਡ > ਹੋਰ ਖੇਡ > ਖੇਡ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸਾਨੀਆ ਰੈਂਕਿੰਗ 'ਚ 31ਵੇਂ ਸਥਾਨ ਤੇ
ਭਾਸ਼ਾ
ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਪਿਛਲੇ ਹਫਤੇ ਪੈਸਿਫਿਕ ਲਾਈਫ ਓਪਨ ਦੇ ਸਿੰਗਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਅੱਜ ਜਾਰੀ ਡਬਲਿਊਟੀਏ ਰੈਂਕਿੰਗ ਵਿੱਚ 31ਵੇਂ ਸਥਾਨ ਤੇ ਪਹੁੰਚਣ ਵਿੱਚ ਸਫਲ ਰਹੀ। ਇਸ ਟੂਰਨਾਮੈਂਟ ਵਿੱਚ ਉਹਨਾਂ ਅਭਿਆਨ ਚੌਥੇ ਦੌਰ ਵਿੱਚ ਸਮਾਪਤ ਹੋਇਆ ਸੀ।

ਗੁੱਟ ਦੀ ਸੱਟ ਨਾਲ ਝੂਜ ਰਹੀ ਸਾਨੀਆ ਨੂੰ 21 ਲੱਖ ਡਾਲਰ ਇਨਾਮੀ ਰਾਸ਼ੀ ਦੇ ਟੂਰਨਾਮੈਂਟ ਦੇ ਚੌਥੇ ਦੌਰ ਵਿੱਚ ਸਲੋਵਾਕਿਆ ਦੀ ਡੇਨਿਏਲਾ ਹੰਤੁਚੋਵਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਸਾਨੀਆ ਦੇ 917 ਅੰਕ ਹਨ।

ਇਸ ਹੈਦਰਾਬਾਦੀ ਸਟਾਰ ਨੂੰ ਯੁਗਲ ਰੈਕਿੰਗ ਵਿੱਚ ਵੀ ਤਿੰਨ ਪਾਏਦਾਨ ਦਾ ਫਾਇਦਾ ਹੋਇਆ ਹੈ ਅਤੇ ਉਹ 22ਵੇਂ ਸਥਾਨ ਤੇ ਪਹੁੰਚ ਗਈ ਹੈ। ਉਹ ਪੈਸਿਫਿਕ ਲਾਈਫ ਓਪਨ ਦੇ ਯੁਗਲ ਮੁਕਾਬਲੇ ਦੇ ਸੈਮੀਫਾਈਨਲ ਵਿੱਚ ਪਹੁੰਚਣ ਵਿੱਚ ਸਫਲ ਰਹੀ ਸੀ ਜਿਸ ਨਾਲ ਉਹਨਾਂ ਦੇ 1839 ਅੰਕ ਹੋ ਗਏ ਹਨ।

ਸਾਨੀਆ ਅਤੇ ਉਹਨਾਂ ਦੀ ਅਮਰੀਕੀ ਜੋੜੀਦਾਰ ਬੇਥਾਨੀ ਮਾਟੇਕ ਨੂੰ ਅੰਤਿਮ ਚਾਰ ਦੇ ਮੁਕਾਬਲੇ ਵਿੱਚ ਚੀਨ ਦੀ ਜੋੜੀ ਝੀ ਯਾਨ ਅਤੇ ਝੀ ਝੇਂਗਬ ਤੋਂ ਹਾਰ ਮਿਲੀ ਸੀ।

ਇਸ ਦੌਰਾਨ ਮਹੇਸ਼ ਭੂਪਤੀ ਨੇ ਏਟੀਪੀ ਯੁਗਲ ਰੈਕਿੰਗ ਨੇ ਚਾਰ ਪਾਏਦਾਨ ਦੀ ਛਲਾਂਗ ਲਗਾ ਕੇ 13ਵਾਂ ਸਥਾਨ ਹਾਸਲ ਕਰ ਲਿਆ ਹੈ।
ਹੋਰ ਵੀ
ਪਹਿਲੀਆਂ ਰਾਸ਼ਟਰੀ ਯੁਵਾ ਖੇਡਾਂ ਬੰਗਲੌਰ 'ਚ
ਘਰੇਲੂ ਮੈਦਾਨਾਂ ਤੇ ਫਾਇਦਾ ਮਿਲੇਗਾ - ਕੁੰਬਲੇ
ਉੱਤਰ ਖੇਤਰ ਨੂੰ ਮਿਲੀ ਹਾਰ
ਜੰਬੋ ਨੂੰ ਦਿੱਤੀ ਜਾਵੇਗੀ ਹੀਰਿਆਂ ਤੋਂ ਜੜੀ ਗੇਂਦ
ਓਲੰਪਿਕ ਬੈਡਮਿੰਟਨ 'ਚ ਮੈਚ ਫਿਕਸਿੰਗ ਹੋਈ :ਚੀਨ
ਸਾਨੀਆ-ਮਾਟੇਕ ਦੀ ਜੋੜੀ ਹਾਰੀ