ਭਾਰਤੀ ਓਲੰਪਿਕ ਸੰਘ ਨੇ ਅੱਜ ਕਿਹਾ ਕਿ ਪਹਿਲੀਆਂ ਰਾਸ਼ਟਰੀ ਯੁਵਾ ਖੇਡਾਂ ਦਾ ਅਯੋਜਨ 10 ਤੋਂ 18 ਮਈ ਤੱਕ ਬੰਗਲੌਰ ਵਿੱਚ ਕੀਤਾ ਜਾਵੇਗਾ।
ਖੇਡਾਂ ਦੇ 24 ਮੁਕਾਬਲਿਆਂ ਵਿੱਚ ਛੇ ਹਜ਼ਾਰ ਤੋਂ ਜਿਆਦਾ ਐਥਲੀਟਾਂ ਦੇ ਭਾਗ ਲੈਣ ਦੀ ਉਮੀਦ ਹੈ। ਇਹ ਪੁਣੇ ਵਿੱਚ ਅਕਤੂਬਰ ਵਿੱਚ ਹੋਣ ਵਾਲੇ ਰਾਸ਼ਟਰ ਮੰਡਲ ਯੁਵਾ ਖੇਡਾਂ ਲਈ ਕਵਾਲੀਫਾਇੰਗ ਮੁਕਾਬਲਾ ਵੀ ਹੈ।
ਆਈਓਏ ਮੁੱਖ ਸਕੱਤਰ ਰਣਧੀਰ ਸਿੰਘ ਨੇ ਕਿਹਾ ਕਿ ਜੇਕਰ ਮੁਕਾਬਲੇ ਦੀਆਂ ਤਰੀਕਿਆਂ ਕਰਨਾਟਕ ਦੀਆਂ ਵਿਧਾਨ ਸਭਾ ਚੋਣਾਂ ਦਰਮਿਆਨ ਆਉਣਗੀਆਂ ਤਾਂ ਇਹਨਾਂ ਵਿੱਚ ਫੇਰਬਦਲ ਕੀਤਾ ਜਾ ਸਕਦਾ ਹੈ।
ਇੱਕ ਜਨਵਰੀ 1990 ਜਾਂ ਇਸ ਤੋਂ ਬਾਅਦ ਪੈਦਾ ਹੋਏ ਸਾਰੇ ਅਥਲੀਟ ਇਸ ਮੁਕਾਬਲੇ ਵਿੱਚ ਭਾਗ ਲੈਣ ਦੇ ਯੋਗ ਹਨ।
|