ਮੁੱਖ ਸਫ਼ਾ > ਖੇਡ > ਹੋਰ ਖੇਡ > ਖੇਡ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਰੋਜਰ ਫੇਡਰਰ ਸੈਮੀਫਾਈਨਲ 'ਚ
ਵਾਰਤਾ
ਸਾਈਨਸ ਇੰਫੈਕਸ਼ਨ ਤੋਂ ਪ੍ਰੇਸ਼ਾਨ ਜਰਮਨੀ ਦੇ ਟਾਮੀ ਹਾਸ ਦੁਆਰਾ ਕਵਾਰਟਰ ਫਾਈਨਲ ਮੁਕਾਬਲੇ ਵਿੱਚੋਂ ਖੁਦ ਨੂੰ ਬਾਹਰ ਕਰ ਲੈਣ ਤੋਂ ਬਾਅਦ ਉਹਨਾਂ ਦੇ ਵਿਰੋਧੀ ਵਿਸ਼ਵ ਦੇ ਨੰਬਰ ਇੱਕ ਸਵਿਟਜ਼ਰਲੈਂਡ ਦੇ ਰੋਜਰ ਫੇਡਰਰ ਨੇ ਪੇਸਿਫਿਕ ਲਾਈਫ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ।

ਇੰਡੀਅਨ ਵੇਲਸ ਦੇ ਤਿੰਨ ਵਾਰ ਚੈਂਪੀਅਨ ਰਹਿ ਚੁੱਕੇ ਫੇਡਰਰ ਦਾ ਅਗਲਾ ਮੁਕਾਬਲਾ ਸੱਤਵੇਂ ਨੰਬਰ ਦੇ ਖਿਡਾਰੀ ਅਮਰੀਕਾ ਦੇ ਮੇਡਰੀ ਫਿਸ਼ ਨਾਲ ਹੋਵੇਗਾ, ਜਿਹਨਾਂ ਨੇ ਹੋਰ ਕਵਾਰਟਰ ਮੁਕਾਬਲੇ ਵਿੱਚ ਅਰਜ਼ਟੀਨਾ ਦੇ ਡੇਵਿਡ ਨਾਲਬੈਂਡਿਅਨ ਨੂੰ 6-3,6-7,7-6 ਨਾਲ ਹਰਾ ਦਿੱਤਾ।

ਹਾਲ ਹੀ ਦੇ ਸਾਲਾਂ ਵਿੱਚ ਕਈ ਤਰਾਂ ਦੀਆਂ ਸੱਟ ਝੱਲ ਚੁੱਕੇ 29 ਸਾਲਾ ਹਾਸ ਨੇ ਇਸ ਹਫਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਐਂਡੀ ਰੋਡਿਕ ਅਤੇ ਬ੍ਰਿਟੇਨ ਦੇ ਐਂਡੀ ਮੁਰਰੇ ਨੂੰ ਹਰਾਇਆ ਸੀ।

ਅੱਜ ਇੱਕ ਹੋਰ ਸੈਮੀਫਾਈਨਲ ਮੁਕਾਬਲੇ ਵਿੱਕ ਸਪੇਨ ਦੇ ਰਾਫੇਲ ਨਾਡੇਲ ਅਤੇ ਆਸਟ੍ਰੇਲੀਆਈ ਓਪਨ ਵਿਜੇਤਾ ਸਰਬੀਆ ਦੇ ਨੋਵਾਕ ਜੋਕੋਂਵਿਕ ਦਰਮਿਆਨ ਟੱਕਰ ਹੋਵੇਗੀ।
ਹੋਰ ਵੀ
ਮੋਰੇਜੇਵਿਚ ਨੇ ਆਨੰਦ ਨੂੰ ਮਾਤ ਦਿੱਤੀ
ਬੈਕਹਮ ਦੀ ਇੰਗਲੈਂਡ ਟੀਮ ਵਿੱਚ ਵਾਪਸੀ
ਟਾਮੀ ਹਾਸ ਕਵਾਰਟਰ ਫਾਈਨਲ 'ਚ
ਭਾਰਤੀ ਹਾਕੀ ਨਾਲ ਜੁੜੇ ਰਹਿਣਗੇ ਚਾਰਲਸਵਰਥ
ਸ਼ਾਰਾਪੋਵਾ ਅਤੇ ਕੁਤਜੇਨਤਸੋਵਾ ਸੈਮੀਫਾਈਨਲ 'ਚ
ਪੇਲੇ ਨੂੰ ਲਾਈਫਟਾਈਮ ਅਚੀਵਮੈਂਟ