ਜਰਮਨੀ ਦੇ ਟਾਮੀ ਹਾਸ ਨੇ 11ਵੇਂ ਨੰਬਰ ਦੇ ਖਿਡਾਰੀ ਬ੍ਰਿਟੇਨ ਦੇ ਏਂਡੀ ਮਰੇ ਨੂੰ 2-6,7-5, 6-3 ਨਾਲ ਹਰਾ ਕੇ ਪੈਸਿਫਿਕ ਲਾਈਫ ਓਪਨ ਟੈਨਿਸ ਟੂਰਨਾਮੈਂਟ ਦੇ ਕਵਾਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ।
29 ਸਾਲਾ ਹਾਸ ਨੇ ਇਸ ਤੋਂ ਪਹਿਲਾਂ ਇਸ ਹਫਤੇ ਦੇ ਸ਼ੁਰੂ ਵਿੱਚ ਅਮਰੀਕਾ ਦੇ ਏਂਡੀ ਰੋਡਿਕ ਨੂੰ ਹਰਾ ਸਨਸਨੀ ਫੈਲਾ ਦਿੱਤੀ ਸੀ। ਹੁਣ ਕਵਾਰਟਰ ਫਾਈਨਲ ਵਿੱਚ ਉਹਨਾਂ ਦਾ ਮੁਕਾਬਲਾ ਸ਼ਿਖਰ ਦੇ ਖਿਡਾਰੀ ਰੋਜਰ ਫੇਡਰਰ ਅਤੇ ਕ੍ਰੋਏਸ਼ੀਆ ਦੇ ਈਵਾਨ ਜੁਬਿਸਿਯ ਦਰਮਿਆਨ ਮੁਕਾਬਲੇ ਦੇ ਵਿਜੇਤਾ ਨਾਲ ਹੋਵੇਗਾ।
ਮਰੇ ਨੇ ਹਾਲਾਂਕਿ ਪਹਿਲਾ ਸੈਟ ਆਸਾਨੀ ਨਾਲ 6-2 ਨਾਲ ਜਿੱਤ ਲਿਆ ਪਰ ਇਸ ਤੋਂ ਬਾਅਦ ਬਾਕੇ ਦੇ ਦੋ ਸੈਂਟਾਂ ਵਿੱਕ ਹਾਸ ਨੇ ਉਹਨਾਂ ਦੀ ਇੱਕ ਨਾ ਚੱਲਣ ਦਿੱਤੀ ਅਤੇ ਉਹਨਾਂ ਨੂੰ ਹਰਾ ਦਿੱਤਾ। ਦੂਜੇ ਸੈਟ ਵਿੱਚ ਦੋਵਾਂ ਖਿਡਾਰੀਆਂ ਦਰਮਿਆਨ ਸਖਤ ਮੁਕਾਬਲਾ ਹੋਇਆ ਪਰ ਆਖਰ ਵਿੱਚ ਹਾਸ ਨੇ ਇਹ ਸੈਟ 7-5 ਨਾਲ ਜਿੱਤ ਲਿਆ।
|