ਮੁੱਖ ਸਫ਼ਾ > ਖੇਡ > ਹੋਰ ਖੇਡ > ਖੇਡ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸ਼ਾਰਾਪੋਵਾ ਅਤੇ ਕੁਤਜੇਨਤਸੋਵਾ ਸੈਮੀਫਾਈਨਲ 'ਚ
ਵਾਰਤਾ
ਸਾਬਕਾ ਚੈਂਪੀਅਨ ਰੂਸ ਦੀ ਮਾਰਿਆ ਸ਼ਾਰਾਪੋਵਾ ਅਤੇ ਉਹਨਾਂ ਦੀ ਹਮਵਤਨ ਸਵੇਤਲਾਨਾ ਕਤਜਨੇਤਸੋਵਾ ਇੱਥੇ ਪੇਸਿਫਿਕ ਲਾਈਫ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਗਈਆਂ ਹਨ।

ਚੌਥੇ ਨੰਬਰ ਦੀ ਖਿਡਾਰੀ ਸ਼ਾਰਾਪੋਵਾ ਨੇ ਬੁੱਧਵਾਰ ਨੂੰ ਕਵਾਰਟਰ ਫਾਈਨਲ ਮੁਕਾਬਲੇ ਵਿੱਚ ਪਿਛਲੀ ਵਿਜੇਤਾ ਸਲੋਵਾਕਿਆ ਦੀ ਡੇਨਿਅਲਾ ਹੰਤੁਚੋਵਾ ਨੂੰ 7-6, 6-1 ਨਾਲ ਹਰਾ ਦਿੱਤਾ। ਹਾਲਾਂਕਿ ਪਹਿਲੇ ਸੈਟ ਵਿੱਚ ਸ਼ਾਰਾਪੋਵਾ 2-5 ਨਾਲ ਪਛੜ ਗਈ ਸੀ, ਪਰ ਇਸ ਤੋਂ ਬਾਅਦ ਉਹਨਾਂ ਨੇ ਜੋਰਦਾਰ ਵਾਪਸੀ ਕਰਦੇ ਹੋਏ ਪਹਿਲਾ ਸੈਟ 7-6 ਨਾਲ ਜਿੱਤ ਲਿਆ।

ਦੂਜੇ ਸੈਟ ਵਿੱਚ ਸ਼ਾਰਾਪੋਵਾ ਨੂੰ ਹੰਤੁਚੋਵਾ ਨੂੰ ਹਰਾਉਣ ਵਿੱਚ ਜਿਆਦਾ ਮਿਹਨਤ ਨਹੀਂ ਕਰਨੀ ਪਈ ਅਤੇ ਉਹਨਾਂ ਨੇ ਪੰਜਵੇ ਨੰਬਰ ਦੀ ਖਿਡਾਰੀ ਸਲੋਵਾਕਿਆਈ ਖਿਡਾਰੀ ਨੂੰ ਆਸਾਨੀ ਨਾਲ 6-1 ਨਾਲ ਹਰਾ ਦਿੱਤਾ।

ਹੁਣ ਸੈਮੀਫਾਈਨਲ ਵਿੱਚ ਸ਼ਾਰਾਪੋਵਾ ਦਾ ਮੁਕਾਬਲਾ ਕੁਤਜਨੇਤਸੋਵਾ ਨਾਲ ਹੋਵੇਗਾ। ਕੁਤਜਨੇਤਸੋਵਾ ਨੇ ਕਵਾਰਟਰ ਫਾਈਨਲ ਵਿੱਚ ਪੋਲੈਂਡ ਦੀ ਏਗਨਿਸਕਾ ਰਾਦਵਾਂਸਕਾ ਨੂੰ ਲਗਾਤਾਰ ਸੈਂਟਾਂ ਵਿੱਚ 6-2,6-4 ਨਾਲ ਹਰਾ ਦਿੱਤਾ।
ਹੋਰ ਵੀ
ਪੇਲੇ ਨੂੰ ਲਾਈਫਟਾਈਮ ਅਚੀਵਮੈਂਟ
35ਵੇਂ ਰਾਸ਼ਟਰੀ ਖੇਡ ਉੱਤਰ ਪ੍ਰਦੇਸ਼ 'ਚ
ਲੇਕੋ ਨੇ ਆਨੰਦ ਨੂੰ ਹਰਾਇਆ
ਪੇਸ ਯੁਗਲ ਤੋਂ ਬਾਹਰ ਭੂਪਤੀ ਦੀਆਂ ਉੱਮੀਦਾਂ ਬਰਕਰਾਰ
ਸਾਨੀਆ ਪੈਸਿਫਿਕ ਉਪਨ ਤੋਂ ਬਾਹਰ
ਪਹਿਲਾਵਾਨ ਯੋਗੇਸ਼ਵਰ ਨੂੰ ਉਲੰਪਿਕ ਦਾ ਟਿਕਟ