ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੂੰ ਅੱਜ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਜਦੋਂ ਅੰਬਰ ਬਲਾਈਂਡਫੋਲਡ ਅਤੇ ਰੇਪਿਡ ਸ਼ਤਰੰਜ ਟੂਰਨਾਮੈਂਟ ਦੇ ਚੌਥੇ ਦੌਰ ਵਿੱਚ ਹੰਗਰੀ ਦੇ ਪੀਟਰ ਲੇਕੋ ਨੇ ਉਹਨਾਂ ਨੂੰ ਹਰਾ ਦਿੱਤਾ।
ਆਨੰਦ ਨੂੰ ਇਹ ਹਾਰ ਕਾਫੀ ਮਹਿੰਗੀ ਪਈ। ਉਹਨਾਂ ਨੇ ਤੀਜੇ ਦੌਰ ਤੱਕ ਚੱਲ ਰਹੀ ਆਪਣੀ ਰੇਪਿਡ ਅਤੇ ਸੰਯੁਕਤ ਦੋਵਾਂ ਵਿੱਚ ਬੜਤ ਨੂੰ ਗਵਾਉਣਾ ਪਿਆ।
ਅਮਰਨੀਆ ਦੇ ਲੇਵਨ ਆਰੋਨਿਅਨ, ਉਕ੍ਰੇਨ ਦੇ ਵਾਸਿਲੇ ਇਵਾਨਚੁਕ, ਸਾਬਕਾ ਵਿਸ਼ਵ ਚੈਂਪੀਅਨ ਬੁਲਗਾਰਿਆ ਦੇ ਵੇਸੇਲਿਨ ਤੋਪਾਲੋਵ ਸੰਯੁਕਤ ਰੂਪ ਨਾਲ ਪੰਜ ਅੰਕ ਲੈ ਕੇ ਚੋਟੀ ਤੇ ਪਹੁੰਚ ਗਏ ਜਦੋਂ ਕਿ ਆਨੰਦ ਦੇ ਚਾਰ ਅੰਕ ਹਨ।
ਰੇਪਿਡ ਸ਼ਤਰੰਜ ਵਿੱਚ ਅਰੋਨਿਅਨ ਨੇ ਨਾਰਵੇ ਦੇ ਮੈਗਨਸ ਕਾਰਲਸਨ ਨੂੰ ਹਰਾ ਕੇ ਆਨੰਦ ਨੂੰ ਪਿੱਛੇ ਛੱਡ ਦਿੱਤਾ। ਅਰੋਨਿਅਨ ਤਿੰਨ ਅੰਕ ਨਾਲ ਚੋਟੀ ਤੇ ਹਨ, ਜਦੋਂਕਿ ਆਨੰਦ ਢਾਈ ਅੰਕ ਨਾਲ ਸੰਯੁਕਤ ਰੂਪ ਵਿੱਚ ਦੂਜੇ ਸਥਾਨ ਤੇ ਆ ਗਏ ਹਨ। ਉਹਨਾਂ ਨਾਲ ਤੋਪਾਲੋਵ ਲੋਕੋ ਅਤੇ ਇਵਾਂਚੁਕ ਹਨ।
|