ਮੁੱਖ ਸਫ਼ਾ  ਖੇਡ  ਹੋਰ ਖੇਡ  ਖਿਡਾਰੀਆਂ ਦੀ ਪ੍ਰੋਫਾਈਲ
 
ਮਿਲਖਾ ਸਿੰਘ
ਹਰਮੀਤ ਸਲੂਜਾ
ਨਾਂ - ਮਿਲਖਾ ਸਿੰਘ
ਜਨਮ ਤਾਰੀਖ - 8 ਅਕਟੂਬਰ 1935
ਜਨਮ ਸਥਾਨ - ਫੈਸਲਾਬਾਦ (ਲਿਆਲਪੁਰ)
ਦੂਜਾ ਨਾਂ - ਫਲਾਈਂਗ ਸਿਖ
ਟੀਮ - ਭਾਰਤ

ਮਿਲਖਾ ਸਿੰਘ ਪਹਿਲੇ ਸਿੱਖ ਏਥਲੀਟ ਹਨ ਜਿੰਹਨਾਂ ਨੇ ਰੋਮ ਵਿੱਚ 1960 ਅਤੇ 1964 ਵਿੱਚ ਟੋਕੀਓ ਦੇ ਸਮਰ ਓਲੰਪਿਕ ਵਿੱਚ ਭਾਰਤ ਦੇ ਅਗੁਆਈ ਕੀਤੀ ਸੀ. ਉਹਨਾਂ ਨੂੰ ਫਲਾਈਂਗ ਸਿੱਖ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ. ਕਾਮਨਵੇਲਥ ਅਤੇ ਏਸ਼ੀਅਨ ਖੇਡਾਂ ਵਿੱਚ ਇਹਨਾਂ ਨੇ ਸਵਰਨ ਪਦਕ ਵੀ ਜਿੱਤਿਆ. ਇਹ ਭਾਰਤ ਤੇ ਇੱਕ ਮਹਾਨ ਏਥਲੀਟ ਰਹੇ ਹਨ.

ਹਨਾਂ ਨੇ ਆਪਣੇ ਮਾਤਾ-ਪਿਤਾ ਨੂੰ ਭਾਰਤ ਦੇ ਬਟਵਾਰੇ ਦੇ ਸਮੇਂ ਖੋ ਦਿੱਤਾ ਸੀ. ਇਹ ਪਾਕਿਸਤਾਨ ਤੋਂ ਭਾਰਤ ਆ ਰਹੀ ਟ੍ਰੇਨ ਵਿੱਚ ਭਾਰਤ ਆ ਗਸਨ.ਇਹਨਾਂ ਨੂੰ ਆਪਣੇ ਸਮੇਂ ਦਾ ਇੱਕ ਅਦਭੁਤ ਖਿਡਾਰੀ ਕਿਹਾ ਜਾ ਸਕਦਾ ਹੈ. ਇਹ ਇੱਕ ਪ੍ਰਤੀਭਾ ਵਾਲੇ ਵਿਅਕਤੀ ਸਨ ਅਤੇ ਕਿਸੇ ਪ੍ਰਤਿਭਾਸ਼ਾਲੀ ਵਿਅਕਤੀ ਨੂੰ ਕਦੀ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ ਹੈ. ਇਹਨਾਂ ਨੇ ਬਿਨਾ ਕਿਸੇ ਟ੍ਰੇਨਿੰਗ, ਬਿਨਾ ਕਿਸੇ ਆਰਥਕ ਮਦਦ ਦੇ ਆਪਣੇ ਆਪ ਨੂੰ ਖੇਡਾਂ ਦੇ ਲਈ ਤਿਆਰ ਕੀਤਾ ਅਤੇ ਆਪਣੇ ਹੁਨਰ ਨੂੰ ਸਾਬਿਤ ਕਰ ਦਿਖਾਇਆ.

ਹਨਾਂ ਨੇ 400 ਮੀਟਰ ਦੇ ਓਲੰਪਿਕ ਰਿਕਾਰਡ ਨੂੰ ਮਾਤਰ 45.9 ਸੇਕੰਡ ਵਿੱਚ ਤੋਡ ਦਿੱਤਾ. ਇਸ ਰਿਕਾਰਡ ਦੀ ਚਰਚਾ ਨਾ ਕੇਵਲ ਭਾਰਤ ਬਲਕਿ ਪੂਰੇ ਵਿਸ਼ਵ ਵਿੱਚ ਹੈ.ਮਿਲਖਾ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪਟਿਆਲਾ ਰਾਸ਼ਟਰੀ ਖੇਡਾਂ ਨਾਲ ਕੀਤੀ. ਦੋ ਸਾਲ ਬਾਅਦ ਉਹਨਾਂ ਨੇ ਕਟਕ ਵਿੱਚ 200 ਅਤੇ 400 ਮੀਟਰ ਦੀ ਦੌੜ ਦੇ ਰਿਕਾਰਡ ਸਥਾਪਿਤ ਕੀਤੇ. 1958 ਵਿੱਚ ਇਹਨਾਂ ਨੇ ਕਾਰਡਿਫ ਕਾਮਵੇਲਥ ਖੇਡਾਂ ਵਿੱਚ ਸਵਰਨ ਪਦਕ ਜਿੱਤੇ.

ਇਹ ਭਾਰਤੀ ਖਿਡਾਰੀਆਂ ਦੇ ਲਈ ਹਮੇਸ਼ਾ ਇੱਕ ਪ੍ਰੇਰਨਾਸਰੋਤ ਰਹੇ ਹਨ . ਹਾਲ ਦੇ ਸਮੇਂ ਵਿੱਚ ਮਿਲਖਾ ਸਿੰਘ ਸਪੋਰਟਸ ਅਤੇ ਯੁਥ ਪ੍ਰੋਗ੍ਰਾਮ ਦੇ ਏਡਿਸ਼ਨਲ ਡਾਇਰੇਕਟਰ ਹਨ. ਇਹਨਾਂ ਦਾ ਵਿਆਹ ਅੰਤਰਰਾਸ਼ਟਰੀ ਖਿਡਾਰੀ ਨਿਰਮਲ ਨਾਲ ਹੋਇਆ ਅਤੇ ਇਹਨਾਂ ਦੀ ਤਿੰਨ ਕੁੜੀਆ ਅਤੇ ਇੱਕ ਮੁੰਡਾ ਜੀਵ ਮਿਲਖਾ ਸਿੰਘ ਹੈ, ਉਹ ਟਾਪ ਗੋਲਫਰ ਹੈ ਅਤੇ 1990 ਵਿੱਚ ਬੀਜੀਂਗ ਏਸ਼ੀਆ ਖੇਡਾਂ ਦੀ ਅਗੁਆਈ ਕੀਤੀ ਸੀ.

ਭਾਰਤ ਵਿੱਚ ਸ਼ਾਇਦ ਹੀ ਕੋਈ ਇਹੋ ਜਿਹਾ ਹੋਵੇ ਜੋ ਮਿਲਖਾ ਸਿੰਘ ਨੂੰ ਨਹੀਂ ਜਾਣਦਾ ਹੈ. ਅੱਜ ਵੀ ਜੇਕਰ ਉਹ ਸਟੇਡੀਅਮ ਵਿੱਚ ਜਾਣਗੇ ਤੇ ਜਨਤਾ ਉਹਨਾਂ ਦਾ ਉਹੀ ਜੋਸ਼ ਨਾਲ ਸੁਆਗਤ ਜਿੰਨਾ ਕਿ ਪਹਿਲੇ ਹੁੰਦਾ ਸੀ.ਉਹਨਾਂ ਦਾ ਰਹਿਣ ਸਹਿਣ ਅਤੇ ਖੇਡਣ ਦਾ ਤਰੀਕਾ ਹਮੇਸ਼ਾ ਹੀ ਵੱਖ ਰਿਹਾ ਹੈ. ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹ ਸਿੱਖ ਹੋਣ ਦੇ ਕਾਰਨ ਜਿਆਦਾ ਮਸ਼ਹੂਰ ਸਨ.
ਹੋਰ ਵੀ
ਧਨਰਾਜ ਪਿੱਲੇ