ਮੁੱਖ ਸਫ਼ਾ  ਖੇਡ  ਹੋਰ ਖੇਡ  ਖਿਡਾਰੀਆਂ ਦੀ ਪ੍ਰੋਫਾਈਲ
 
ਧਨਰਾਜ ਪਿੱਲੇ
ਸਤਮੀਤ ਕੌਰ
ਧਨਰਾਜ ਪਿੱਲੇ ਹਾਕੀ ਦੇ ਇੱਕ ਮਹਾਨ ਖਿਡਾਰੀ ਹਨ. ਧਨਰਾਜ ਭਾਰਤੀ ਹਾਕੀ ਟੀਮ ਦੇ ਕਪਤਾਨ ਹਨ. ਧਨਰਾਜ ਦਾ ਜਨਮ 15 ਜੁਲਾਈ, 1968 ਨੂੰ ਮਹਾਰਾਸ਼ਟਰ ਵਿੱਚ ਹੋਇਆ. ਉਹ ਆਪਣੇ ਮਾਤਾ - ਪਿਤਾ ਦੇ ਚੌਥੇ ਬੇਟੇ ਹਨ. ਧਨਰਾਜ ਨੇ ਵਿਆਹ ਨਹੀਂ ਕੀਤਾ ਹੈ. ਧਨਰਾਜ ਦੀ ਮਾਂ ਬੋਲੀ ਤਮੀਲ ਹੈ ਇਸ ਕਰ ਕੇ ਉਹ ਤਮੀਲ ਬੋਲ ਲੈਂਦੇ ਹਨ ਇਸ ਦੇ ਇਲਾਵਾ ਧਨਰਾਜ ਮਰਾਠੀ, ਹਿੰਦੀ, ਅੰਗ੍ਰੇਜੀ ਵੀ ਬੋਲ ਲੈਂਦੇ ਹਨ.

ਧਨਰਾਜ ਆਪਣੀ ਸਫਲਤਾ ਦਾ ਕਾਰਣ ਆਪਣੀ ਮਾਂ ਨੂੰ ਮੰਨਦੇ ਹਨ. ਧਨਰਾਜ ਨੇ ਆਪਣੇ ਭਾਈ ਅਤੇ ਮਿੱਤਰਾਂ ਨਾਲ ਛੋਟੀ ਉਮਰ ਵਿੱਚ ਹਾਕੀ ਖੇਡਣੀ ਅਰੰਭ ਕੀਤੀ.1980 ਵਿੱਚ ਧਨਰਾਜ ਮੁੰਬਈ ਆਏ ਆਪਣੇ ਵੱਡੇ ਭਾਈ ਰਮੇਸ਼ ਦੀ ਟੀਮ ਵਿੱਚ ਸ਼ਾਮਿਲ ਹੋਣ ਲਈ. ਰਮੇਸ਼ ਇੱਕ ਅੰਤਰਰਾਸ਼ਟਰੀ ਖਿਡਾਰੀ ਹਨ ਉਨ੍ਹਾਂ ਨੇ ਧਨਰਾਜ ਨੂੰ ਹਾਕੀ ਖੇਡਣ ਦੀ ਸਿੱਖਿਆ ਦਿੱਤੀ. 1989 ਵਿੱਚ ਧਨਰਾਜ ਅੰਤਰਰਾਸ਼ਟਰੀ ਹਾਕੀ "ਆਲਵੀਨ ਏਸ਼ੀਆ ਕਪ" ਲਈ ਦਿੱਲੀ ਵਿੱਚ ਭਾਰਤ ਦੀ ਟੀਮ ਦੇ ਖਿਡਾਰੀ ਬਣੇ.

ਉਨ੍ਹਾਂ ਨੇ ਲਗਭਗ 335 ਅੰਤਰਾਸ਼ਟਰੀ ਮੈਚ ਖੇਡੇ. ਧਨਰਾਜ ਨੇ ਉਲੰਪਿਕ, ਵਰਲਡ ਕਪ, ਚੈਂਪੀਅਨ ਟਰਾਫੀ, ਏਸ਼ਿਅਨ ਗੇਮਸ, ਭਾਰਤੀ ਟੀਮ ਨੇ ਏਸ਼ੀਆ ਕਪ ਵਿੱਚ ਧਨਰਾਜ ਪਿੱਲੇ ਦੀ ਕਪਤਾਨੀ ਵਿੱਚ ਜਿੱਤ ਹਾਸਿਲ ਕੀਤੀ. ਧਨਰਾਜ ਨੇ ਵਿਦੇਸ਼ੀ ਕਲਬ ਲਈ ਵੀ ਖੇਡਦੇ ਹਨ.

ਧਨਰਾਜ ਨੂੰ ਕਈ ਅਵਾਰਡ ਪ੍ਰਾਪਤ ਹੋਏ ਜਿਵੇ "ਰਾਜੀਵ ਗਾਂਧੀ ਖੇਲ ਰਤਨ", "ਪਦਮ ਸ਼੍ਰੀ," "ਸਿਵਿਲਿਅਨ ਅਵਾਰਡ" ਆਦਿ ਕਈ ਮੱਹਤਵਪੁਰਣ ਅਵਾਰਡ ਪ੍ਰਾਪਤ ਕੀਤੇ. ਧਨਰਾਜ ਮੁੰਬਈ ਵਿੱਚ ਹਾਕੀ ਏਕਡਮੀ ਅਰੰਭ ਕਰਨ ਦੀ ਕੋਸ਼ਿਸ਼ ਕਰ ਰਹੇ ਹਨ. ਧਨਰਾਜ ਪਿੱਲੇ ਹਾਕੀ ਟੀਮ ਦੇ ਇੱਕ ਮਹਾਨ ਅਤੇ ਹੋਣਹਾਰ ਖਿਡਾਰੀ ਹਨ. ਇਨ੍ਹਾਂ ਨੇ ਹਾਕੀ ਖੇਡ ਨਾਲ ਆਪਣਾ ਨਾਂ ਅਤੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ.