ਕ੍ਰਿਕੇਟ ਖਬਰਾਂ | ਕ੍ਰਿਕੇਟ ਖਿਡਾਰੀਆਂ ਦੀ ਪ੍ਰੋਫਾਈਲ | ਲੇਖ | ਕ੍ਰਿਕਟ ਟਿਕਰ | ਟੀ-20 ਵਿਸ਼ਵ ਕੱਪ 09 | ਆਈਸੀਸੀ ਚੈਂਪਿਅੰਜ਼ ਟ੍ਰਾਫ਼ੀ | ਚੈਂਪੀਅੰਜ਼ ਲੀਗ ਟੀ - 20
ਮੁੱਖਪੰਨਾ » ਖੇਡ » ਕ੍ਰਿਕੇਟ » ਕ੍ਰਿਕੇਟ ਖਬਰਾਂ » ਫਲਿੰਟਾਫ ਹੋਣਗੇ ਪਹਿਲੇ ਫ੍ਰੀ ਲਾਂਸਰ ਕ੍ਰਿਕਟਰ
Feedback Print Bookmark and Share
 
ਇੰਗਲੈਂਡ ਦੇ ਧੁਰੰਤਰ ਬੱਲੇਬਾਜ ਐਂਡ੍ਰਿਉ ਫਲਿੰਟਾਫ ਨੇ ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ ਦਾ ਇੱਕ ਰੋਜ਼ਾ ਕਰਾਰ ਠੁਕਰਾਉਣ ਦੀ ਪੁਸ਼ਟੀ ਕਰ ਦਿੱਤੀ ਹ।ਕ੍ਰਿਕ ਇੰਫੋ ਮੁਤਾਬਕ ਫਲਿੰਟਾਫ ਨੇ ਆਪਣੇ ਕੈਰੀਅਰ ਦੇ ਅਖਰੀ ਦਿਨਾਂ ਵਿਚ ਵੱਧ ਤੋਂ ਵੱਧ ਕਮਾਈ ਲਈ ਇਹੋ ਤਰੀਕਾ ਵਰਤਿਆ ਹੈ ਅਤੇ ਉਹ ਇੰਝ ਦੁਨੀਆਂ ਦੇ ਪਹਿਲੇ ਫ੍ਰੀਲਾਂਸਰ ਕ੍ਰਿਕਟਰ ਬਣ ਜਾਣਗੇ।

ਉਹਨਾਂ ਨੇ ਬੀਤੇ ਮਹੀਨੇ ਹੀ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਐਲਾਣ ਕੀਤਾ ਸ।ਫਲਿੰਟਾਫ ਨੇ ਇੱਕ ਵੈਬਸਾਇਟ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਉਹ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਖੇਡਣ ਨੂੰ ਸੱਭ ਤੋਂ ਵੱਧ ਪਹਿਲ ਦੇ ਰਹੇ ਹਨ।

ਉਹਨਾਂ ਕਿਹਾ ਕਿ ਇੰਗਲੈਂਡ ਲਈ 11 ਸਾਲ ਖੇਡਦੇ ਹੋਏ ਉਹਨਾਂ ਨੂੰ ਵੱਖ-ਵੱਖ ਦੇਸ਼ਾਂ ਵਿਚ ਜਾ ਕੇ ਖੇਡਣ ਦਾ ਮੌਕਾ ਮਿਲਿਆ ਪਰ ਉਹ ਇਹਨਾਂ ਥਾਂਵਾਂ 'ਤੇ ਵੱਧ ਤੋਂ ਵੱਧ ਖੇਡ ਕੇ ਕ੍ਰਿਕਟ ਪ੍ਰਤੀ ਉੱਥੋਂ ਦੇ ਲੋਕਾਂ ਦੇ ਨਜ਼ਰੀਏ ਨੂੰ ਸਮਝਣਾ ਚਾਹੁੰਦੇ ਹਨ।

ਉਹਨਾਂ ਕਿਹਾ ਕਿ ਟੈਸਟ ਨੂੰ ਅਲਵਿਦਾ ਕਹਿਣ ਮਗਰੋਂ ਉਹ ਖੁਦ ਨੂੰ ਇੱਕ ਰੋਜ਼ਾ ਅਤੇ ਟੀ 20 ਕ੍ਰਿਕਟ ਵਿਚ ਸਰਬ ਸ਼੍ਰੇਸ਼ਠ ਖਿਡਾਰੀ ਵਜੋਂ ਸਥਾਪਤ ਕਰਨਾ ਚਾਹੁੰਦੇ ਹਨ ਅਤੇ ਵੱਖ-ਵੱਖ ਦੇਸ਼ਾਂ ਵਿਚ ਖੇਡ ਕੇ ਹੀ ਉਹ ਅਜਿਹਾ ਕਰ ਸਕਦੇ ਹਨ।
ਸਬੰਧਤ ਜਾਣਕਾਰੀ ਲੱਭੋ