ਕ੍ਰਿਕੇਟ ਖਬਰਾਂ | ਕ੍ਰਿਕੇਟ ਖਿਡਾਰੀਆਂ ਦੀ ਪ੍ਰੋਫਾਈਲ | ਲੇਖ | ਕ੍ਰਿਕਟ ਟਿਕਰ | ਟੀ-20 ਵਿਸ਼ਵ ਕੱਪ 09 | ਆਈਸੀਸੀ ਚੈਂਪਿਅੰਜ਼ ਟ੍ਰਾਫ਼ੀ | ਚੈਂਪੀਅੰਜ਼ ਲੀਗ ਟੀ - 20
ਮੁੱਖਪੰਨਾ » ਖੇਡ » ਕ੍ਰਿਕੇਟ » ਕ੍ਰਿਕੇਟ ਖਬਰਾਂ » ਨੌਜਵਾਨਾਂ ਨੂੰ ਦਿਉ ਮੌਕਾ:ਵਾਰਨ
Feedback Print Bookmark and Share
 
ਆਸਟ੍ਰੇਲਿਆ ਦੇ ਸਾਬਕਾ ਸਪਿੰਨਰ ਸ਼ੇਨ ਵਾਰਨ ਨੇ ਚਿਤਾਵਨੀ ਦਿੱਤੀ ਹੈ ਕਿ ਆਸਟ੍ਰੇਲਿਆਈ ਕ੍ਰਿਕਟ ਟੀਮ ਵਿਚ ਜੇਕਰ ਨੌਜਵਾਨਾਂ ਨੂੰ ਮੌਕਾ ਨਹੀਂ ਦਿੱਤਾ ਜਾਂਦਾ ਹੈ ਤਾਂ ਇਸ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਜ਼ਾਰੀ ਰਹਿ ਸਕਦਾ ਹੈ।

ਐਡਵਰਟਾਇਜ਼ਰ ਮੁਤਾਬਕ ਵਾਰਨ ਨੇ ਕਿਹਾ ਕਿ ਆਸਟ੍ਰੇਲਿਆਈ ਕ੍ਰਿਕਟ ਸੰਕ੍ਰਮਣ ਦੇ ਦੌਰ ਵਿਚੋਂ ਲੰਘ ਰਹੀ ਹੈ ਪਰ ਇਸ ਸੰਕ੍ਰਮਣ ਦੀ ਸਮਾਂ ਮਿਆਦ ਨਿਰਧਾਰਤ ਕਰਨੀ ਪਵੇਗੀ।

ਉਹਨਾਂ ਕਿਹਾ ਕਿ ਉਹ ਆਸਟ੍ਰੇਲਿਆ ਨੂੰ ਦੁਨੀਆ ਦੀ ਚੌਥੀ ਸਰਬ ਸ਼੍ਰੇਸ਼ਠ ਟੀਮ ਨਹੀਂ ਕਹਿ ਸਕਦੇ ਪਰ ਹਾਲ ਹੀ ਵਿਚ ਟੀਮ ਨੇ ਜਿਵੇਂ ਪ੍ਰਦਰਸ਼ਨ ਕੀਤਾ ਹੈ, ਉਸ ਤੋਂ ਉਹਨਾਂ ਨੂੰ ਸੰਜਮ ਰੱਖਣਾ ਪੈ ਰਿਹਾ ਹੈ।

ਬੀਤੇ ਲਗਭੱਗ ਇੱਕ ਵਰ੍ਹੇ ਵਿਚ ਆਸਟ੍ਰੇਲਿਆ ਨੂੰ ਭਾਰਤ, ਦੱਖਣੀ ਅਫਰੀਕਾ ਅਤੇ ਇੰਗਲੈਂਡ ਖਿਲਾਫ ਤਿੰਨ ਟੈਸਟ ਲੜ੍ਹੀਆਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਟੈਸਟ ਰੈਂਕਿੰਗ ਵਿਚ ਟੀਮ ਮੁੱਢਲੇ ਸਥਾਨ ਤੋਂ ਫਿਸਲ ਕੇ ਚੌਥੇ ਸਥਾਨ ਉੱਪਰ ਜਾ ਪੁੱਜੀ ਹੈ।

ਅਜਿਹੇ ਵੇਲ੍ਹੇ ਵਿਚਾਰ ਕੀਤਾ ਜਾਣਾ ਜਰੂਰੀ ਹੋ ਗਿਆ ਹੈ ਕਿ ਟੀਮ ਵਿਚ ਸ਼ਾਮਲ ਖਿਡਾਰੀਆਂ ਨੂੰ ਕਿੰਨ੍ਹੇ ਸਮੇਂ ਤੱਕ ਖੇਡਣ ਦੀ ਛੂਟ ਹੋਵੇ ਅਤੇ ਕਦੋਂ ਨਵੇਂ ਲੋਕਾਂ ਨੂੰ ਮੌਕਾ ਦਿੱਤਾ ਜਾਵ।ਉਹਨਾਂ ਕਿਹਾ ਕਿ ਟੀਮ ਵਿਚ ਸਹੀ ਸਮੇਂ ਸਿਰ ਨਵੀਆਂ ਪ੍ਰਤਿਭਾਵਾਂ ਨੂੰ ਮੌਕਾ ਦੇਣਾ ਜਰੂਰੀ ਹੈ।
ਸਬੰਧਤ ਜਾਣਕਾਰੀ ਲੱਭੋ