ਕ੍ਰਿਕੇਟ ਖਬਰਾਂ | ਕ੍ਰਿਕੇਟ ਖਿਡਾਰੀਆਂ ਦੀ ਪ੍ਰੋਫਾਈਲ | ਲੇਖ | ਕ੍ਰਿਕਟ ਟਿਕਰ | ਟੀ-20 ਵਿਸ਼ਵ ਕੱਪ 09 | ਆਈਸੀਸੀ ਚੈਂਪਿਅੰਜ਼ ਟ੍ਰਾਫ਼ੀ | ਚੈਂਪੀਅੰਜ਼ ਲੀਗ ਟੀ - 20
ਮੁੱਖਪੰਨਾ » ਖੇਡ » ਕ੍ਰਿਕੇਟ » ਕ੍ਰਿਕੇਟ ਖਬਰਾਂ » ਮੱਧਪ੍ਰਦੇਸ਼-ਹਰਿਆਣਾ ਰਣਜੀ ਕ੍ਰਿਕਟ ਮੈਚ ਡ੍ਰਾਅ
Feedback Print Bookmark and Share
 
ਮੱਧ ਪ੍ਰਦੇਸ਼ ਅਤੇ ਹਰਿਆਣਾ ਵਿਚਕਾਰ ਖੇਡਿਆ ਗਿਆ ਰਣਜੀ ਟ੍ਰਾਫੇ ਪਲੇਟ ਗਰੁੱਪ ਚਾਰ ਰੋਜ਼ਾ ਮੈਚ ਬਿਨਾਂ ਕਿਸੇ ਸਿੱਟੇ ਦੇ ਖਤਮ ਹੋ ਗਿ।ਡ੍ਰਾਅ ਹੋਏ ਇਸ ਮੈਚ ਨਾਲ ਹਰਿਆਣਾ ਨੂੰ ਤਿੰਨ ਅਤੇ ਮੱਧ ਪ੍ਰਦੇਸ਼ ਨੂੰ ਇੱਕ ਅੰਕ ਹਾਸਲ ਹੋਇਆ।

ਸਥਾਨਕ ਐਮਰਾਲਡ ਹਾਇਟਸ ਇੰਟਰ ਨੈਸ਼ਨਲ ਸਕੂਲ ਦੇ ਮੈਦਾਨ ਉੱਪਰ ਖੇਡੇ ਗਏ ਇਸ ਮੈਚ ਦੇ ਚੌਥੇ ਅਤੇ ਆਖਰੀ ਦਿਨ ਮੱਧ ਪ੍ਰਦੇਸ਼ ਨੇ ਆਪਣੇ ਕੱਲ੍ਹ ਦੇ ਪਹਿਲੀ ਪਾਰੀ ਦੇ ਸਕੋਰ 7 ਵਿਕਟਾਂ ਦੇ ਨੁਕਸਾਨ ਉੱਪਰ 364 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਪੂਰੀ ਟੀਮ 434 ਦੌੜਾਂ ਬਣਾ ਕੇ ਆਉਟ ਹੋ ਗਈ।

ਇੰਝ ਹਰਿਆਣਾ ਨੂੰ ਪਹਿਲੀ ਪਾਰੀ ਵਿਚ 112 ਦੌੜਾਂ ਦਾ ਵਾਧਾ ਹਾਸਲ ਹੋਇ।ਦੂਜੀ ਪਾਰੀ ਖੇਡਣ ਉੱਤਰੀ ਹਰਿਆਣਾ ਦੇ ਦੋਵੇਂ ਸਲਾਮੀ ਬੱਲੇਬਾਜਾਂ ਰਾਹੁਲ ਦਿਵਾਨ ਅਏ ਅੰਕਿਤ ਰਾਵਤ ਦੀਆਂ ਲੜ੍ਹੀਵਾਰ 133 ਅਤੇ 100 ਦੌੜਾਂ ਦੀ ਮਦੱਦ ਨਾਲ ਬਿਨਾ ਕੋਈ ਵਿਕਟ ਗੁਆਏ 240 ਦੌੜਾਂ ਬਣਾਈਆ।ਹਰਿਆਣਾ ਨੂੰ ਪਹਿਲੀ ਪਾਰੀ ਵਿਚ ਵਾਧਾ ਹਾਸਲ ਕਰਨ ਕਰਕੇ ਤਿੰਨ ਜਦੋਂ ਕਿ ਮੱਧ ਪ੍ਰਦੇਸ਼ ਨੂੰ ਇੱਕ ਅੰਕ ਮਿਲਿਆ।
ਸਬੰਧਤ ਜਾਣਕਾਰੀ ਲੱਭੋ