ਕ੍ਰਿਕੇਟ ਖਬਰਾਂ | ਕ੍ਰਿਕੇਟ ਖਿਡਾਰੀਆਂ ਦੀ ਪ੍ਰੋਫਾਈਲ | ਲੇਖ | ਕ੍ਰਿਕਟ ਟਿਕਰ | ਟੀ-20 ਵਿਸ਼ਵ ਕੱਪ 09 | ਆਈਸੀਸੀ ਚੈਂਪਿਅੰਜ਼ ਟ੍ਰਾਫ਼ੀ | ਚੈਂਪੀਅੰਜ਼ ਲੀਗ ਟੀ - 20
ਮੁੱਖਪੰਨਾ » ਖੇਡ » ਕ੍ਰਿਕੇਟ » ਕ੍ਰਿਕੇਟ ਖਬਰਾਂ » ਮੈਕਕੂਲਮ ਸਦਕਾ ਜਿੱਤੇ ਕੀਵੀ
Feedback Print Bookmark and Share
 
ਓਪਨਰ ਬ੍ਰੈਂਡਨ ਮੈਕਕੂਲਮ ਦੀਆਂ ਸ਼ਾਨਦਾਰ 131 ਦੌੜਾਂ ਮਗਰੋਂ ਸਕਟ ਸਟਾਇਰਿਸ ਦੀ ਕਾਤਿਲਾਨਾ ਗੇਂਦਬਾਜ਼ੀ(23 ਦੌੜਾਂ 'ਤੇ ਤਿੰਨ ਵਿਕਟਾਂ) ਸਦਕਾ ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ ਦੂਜੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿਚ ਵੀਰਵਾਰ ਨੂੰ ਇੱਥੇ 64 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜ੍ਹੀ ਵਿਚ 1-1 ਦੀ ਬਰਾਬਰੀ ਹਾਸਲ ਕੀਤੀ।

ਵਿਕਟਕੀਪਰ ਬੱਲੇਬਾਜ ਬ੍ਰੈਂਡਨ ਮੈਕਕੂਲਮ ਨੇ 129 ਗੇਂਦਾਂ ਵਿਚ 14 ਚੌਕਿਆਂ ਅਤੇ ਤਿੰਨ ਛੱਕਿਆਂ ਸਦਕਾ 131 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ ਜਿਸ ਦੇ ਦਮ 'ਤੇ ਨਿਊਜ਼ੀਲੈਂਡ ਨੇ ਨਿਰਧਾਰਤ 50 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ ਉੱਪਰ 303 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ।

ਜਿੱਤ ਲਈ 304 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਨਿੱਤਰੀ ਪਾਕਿਸਤਾਨੀ ਟੀਮ 47.2 ਓਵਰਾਂ ਵਿਚ 239 ਦੌੜਾਂ ਦੇ ਸਕੋਰ ਉੱਪਰ ਹੀ ਢਹਿਢੇਰੀ ਹੋ ਗ।ਨਿਊਜ਼ੀਲੈਂਡ ਵੱਲੋਂ ਸਟਾਇਰਿਸ ਨੇ 3, ਕਪਤਾਨ ਵਿੱਟੋਰੀ ਅਤੇ ਮਿੱਲਸ ਨੇ 2-2 ਵਿਕਟਾਂ ਹਾਸਲ ਕੀਤੀਆਂ।
ਸਬੰਧਤ ਜਾਣਕਾਰੀ ਲੱਭੋ