ਕ੍ਰਿਕੇਟ ਖਬਰਾਂ | ਕ੍ਰਿਕੇਟ ਖਿਡਾਰੀਆਂ ਦੀ ਪ੍ਰੋਫਾਈਲ | ਲੇਖ | ਕ੍ਰਿਕਟ ਟਿਕਰ | ਟੀ-20 ਵਿਸ਼ਵ ਕੱਪ 09 | ਆਈਸੀਸੀ ਚੈਂਪਿਅੰਜ਼ ਟ੍ਰਾਫ਼ੀ | ਚੈਂਪੀਅੰਜ਼ ਲੀਗ ਟੀ - 20
ਮੁੱਖਪੰਨਾ » ਖੇਡ » ਕ੍ਰਿਕੇਟ » ਕ੍ਰਿਕੇਟ ਖਬਰਾਂ » ਭਾਰਤੀਆਂ ਸਾਹਮਣੇ 'ਕਰੋ ਜਾਂ ਮਰੋ' ਦੇ ਹਾਲਾਤ
Feedback Print Bookmark and Share
 
ਭਾਰਤ ਵਿਸ਼ਵ ਚੈਂਪੀਅਨ ਆਸਟ੍ਰੇਲਿਆ ਖਿਲਾਫ ਐਤਵਾਰ ਨੂੰ ਇੱਥੇ ਨਹਿਰੂ ਸਟੇਡੀਅਮ ਵਿਚ ਹੋਣ ਵਾਲੇ ਛੇਵੇਂ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿਚ ਕਰੋ ਜਾਂ ਮਰੋ ਦੀ ਜੰਗ ਖੇਡਣ ਨਿੱਤਰੇਗਾ।

ਭਾਰਤ ਨੂੰ ਸੱਤ ਮੈਚਾਂ ਦੀ ਲੜ੍ਹੀ ਵਿਚ 2-3 ਨਾਲ ਪੱਛੜਨ ਮਗਰੋਂ ਖੁਦ ਨੂੰ ਮੁਕਾਬਲੇ ਵਿਚ ਬਰਕਰਾਰ ਰੱਖਣ ਲਈ ਹਰ ਹਾਲ ਵਿਚ ਇਹ ਮੈਚ ਜਿੱਤਣਾ ਪਵੇਗ।ਜੇਕਰ ਜ਼ਖਮੀ ਆਸਟ੍ਰੇਲਿਆ ਇਹ ਮੈਚ ਵੀ ਜਿੱਤਣ ਵਿਚ ਸਫਲ ਰਿਹਾ ਤਾਂ ਲੜ੍ਹੀ ਉਸ ਦੇ ਨਾਂ ਹੋ ਜਾਵੇਗੀ।

ਭਾਰਤ ਹੈਦਰਾਬਾਦ ਵਿਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੀ 175 ਦੌੜਾਂ ਦੀ ਇਤਹਾਸਕ ਪਾਰੀ ਦੇ ਬਾਵਜੂਦ ਸਿਰਫ ਤਿੰਨ ਦੌੜਾਂ ਨਾਲ ਪੰਜਵਾਂ ਇੱਕ ਰੋਜ਼ਾ ਮੈਚ ਹਾਰਿਆ ਸ।ਇਸ ਤੋਂ ਪਹਿਲਾਂ ਬੜੌਦਾ ਵਿਚ ਲੜ੍ਹੀ ਦਾ ਪਹਿਲਾ ਇੱਕ ਰੋਜ਼ਾ ਮੈਚ ਵੀ ਉਹ ਸਿਰਫ ਚਾਰ ਦੌੜਾਂ ਨਾਲ ਹੀ ਹਾਰਿਆ ਸ।ਭਾਰਤ ਦੀ ਇਹ ਨਜ਼ਦੀਕੀ ਹਾਰ ਕਾਫੀ ਤਕਲੀਫਦੇਹ ਹੈ ਕਿਉਂ ਜੋ ਦੋਵੇਂ ਹੀ ਮੈਚਾਂ ਵਿਚ ਭਾਰਤ ਨੇ ਜਿੱਤ ਦੇ ਲਾਗੇ ਪੁੱਜ ਕੇ ਹਾਰ ਨੂੰ ਗਲੇ ਲਗਾਇਆ।

ਭਾਰਤ ਅਤੇ ਆਸਟ੍ਰੇਲਿਆ ਗੁਹਾਟੀ ਦੇ ਨਹਿਰੂ ਸਟੇਡੀਅਮ ਵਿਚ ਪਹਿਲੀ ਦਫਾ ਇੱਕ ਦੂਜੇ ਦੇ ਆਹਮੋ ਸਾਹਮਣੇ ਹੋਣਗ।ਬਾਰਤ ਨੇ ਇੱਥੇ ਆਪਣੇ 10 ਮੈਚਾਂ ਵਿਚੋਂ 5 ਜਿੱਤੇ, 3 ਹਾਰੇ ਅਤੇ ਦੋ ਮੈਚ ਰੱਦ ਰਹੇ ਹਨ ਜਦੋਂ ਕਿ ਆਸਟ੍ਰੇਲਿਆ ਨੇ ਇਸ ਮੈਦਾਨ ਉੱਪਰ ਦੋ ਮੈਚ ਖੇਡੇ ਹਨ।

ਉਸ ਨੂੰ 1996 ਵਿਚ ਦੱਖਣੀ ਅਫਰੀਕਾ ਹੱਥੀਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਕਿ 2003 ਵਿਚ ਨਿਊਜ਼ੀਲੈਂਡ ਨੂੰ ਉਸ ਨੇ ਹਰਾਇਆ ਸੀ।
ਸਬੰਧਤ ਜਾਣਕਾਰੀ ਲੱਭੋ