ਕ੍ਰਿਕੇਟ ਖਬਰਾਂ | ਕ੍ਰਿਕੇਟ ਖਿਡਾਰੀਆਂ ਦੀ ਪ੍ਰੋਫਾਈਲ | ਲੇਖ | ਕ੍ਰਿਕਟ ਟਿਕਰ | ਟੀ-20 ਵਿਸ਼ਵ ਕੱਪ 09 | ਆਈਸੀਸੀ ਚੈਂਪਿਅੰਜ਼ ਟ੍ਰਾਫ਼ੀ | ਚੈਂਪੀਅੰਜ਼ ਲੀਗ ਟੀ - 20
ਮੁੱਖਪੰਨਾ » ਖੇਡ » ਕ੍ਰਿਕੇਟ » ਕ੍ਰਿਕੇਟ ਖਬਰਾਂ » ਮੁੰਬਈ ਨੂੰ ਸਿੱਧੀ ਜਿੱਤ ਤੋਂ ਰੋਕਿਆ
Feedback Print Bookmark and Share
 
ਪੰਜਾਬ ਦੇ ਬੱਲੇਬਾਜਾਂ ਨੇ ਦ੍ਰਿੜ੍ਹਤਾ ਦੇ ਨਾਲ ਬੱਲੇਬਾਜੀ ਕਰਦਿਆਂ ਮੁੰਬਈ ਨੂੰ ਕੱਲ੍ਹ ਰਣਜੀ ਟਰਾਫ਼ੀ ਸੁਪਰ ਲੀਗ ਗਰੁੱਪ (ਏ) ਕ੍ਰਿਕਟ ਮੈਚ ਵਿੱਚ ਸਿੱਧੀ ਜਿੱਤ ਹਾਸਿਲ ਕਰਨ ਤੋਂ ਰੋਕ ਦਿੱਤਾ।

ਮੁੰਬਈ ਨੂੰ ਇਹ ਮੈਚ ਡ੍ਰਾਅ ਹੋਣ ਤੋਂ ਪਹਿਲੀ ਪਾਰੀ ਦੀ ਬੜ੍ਹਤ ਦੇ ਆਧਾਰ ਉੱਤੇ ਤਿੰਨ ਅੰਕ ਮਿਲੇ ਜਦਕਿ ਪੰਜਾਬ ਵਿੱਚ ਇੱਕ ਹਾਸਿਲ ਕਰਨ ਵਿੱਚ ਸਫ਼ਲ ਹੋ ਗਿਆ।

ਪੰਜਾਬ ਨੇ ਪਹਿਲੀ ਪਾਰੀ ਵਿੱਚ 212 ਦੌੜਾਂ ਤੋਂ ਪਿੱਛੇ ਰਹਿਣ ਦੇ ਬਾਅਦ ਅੰਤਿਮ ਦਿਨ ਪਰਸੋਂ ਦੀ ਇੱਕ ਵਿਕਟ ਉੱਤੇ 55 ਦੌੜਾਂ ਦੇ ਨਾਲ ਅੱਗੇ ਖੇਡਣਾ ਸ਼ੁਰੂ ਕੀਤਾ।

ਇਸ ਦੌਰਾਨ ਰਵੀ ਇੰਦਰ ਸਿੰਘ ਨੇ 58, ਉਦੈ ਕੌਲ ਨੇ 62, ਪੰਕਜ ਧਰਮਾਣੀ ਨੇ 46, ਗੌਰਵ ਗੰਭੀਰ ਨੇ ਨਾਬਾਦ 50 ਅਤੇ ਮਨਪ੍ਰੀਤ ਗੋਨੀ ਨੇ ਨਾਬਾਦ 33 ਦੌੜਾਂ ਬਣਾਕੇ ਮੁੰਬਈ ਦੀ ਸਿੱਧੀ ਜਿੱਤ ਦੀਆਂ ਉਮੀਦਾਂ ਉੱਤੇ ਪਾਣੀ ਫੇਰ ਦਿੱਤਾ।

ਪੰਜਾਬ ਨੇ ਦੂਜੀ ਪਾਰੀ ਵਿੱਚ ਸੱਤ ਵਿਕਟਾਂ ਉੱਤੇ 311 ਦੌੜਾਂ ਬਣਾਈਆਂ, ਰਵੀ ਇੰਦਰ ਅਤੇ ਉਦੈ ਨੇ ਦੂਜੀ ਵਿਕਟ ਦੇ ਲਈ 103 ਦੌੜਾਂ ਬਣਾਈਆਂ ਜਦਕਿ ਗੰਭੀਰ ਅਤੇ ਗੋਨੀ ਨੇ ਅੱਠਵੀਂ ਵਿਕਟ ਦੀ ਨਾਬਾਦ ਸਾਂਝੇਦਾਰੀ ਵਿੱਚ 45 ਦੌੜਾਂ ਬਣਾਈਆਂ।

ਮੁੰਬਈ ਵੱਲੋਂ ਤੇਜ ਗੇਂਦਬਾਜ ਜਹੀਰ ਨੇ 92 ਦੌੜਾਂ ਦੇਕੇ ਤਿੰਨ ਵਿਟਕਾਂ ਲਈਆਂ, ਉਹਨਾਂ ਨੇ ਪਹਿਲੀ ਪਾਰੀ ਵਿੱਚ 60 ਦੌੜਾਂ ਦੇਕੇ ਚਾਰ ਵਿਕਟਾਂ ਲਈਆਂ ਸਨ।
ਸਬੰਧਤ ਜਾਣਕਾਰੀ ਲੱਭੋ