ਰਿਕਾਰਡਾਂ ਦੀ ਐਵਰੇਸਟ 'ਤੇ ਸਚਿਨ

ਦੇਸ਼ ਲਈ ਖੇਡਣ ਦਾ ਜਨੂੰਨ ਲੰਬੇ ਕਰੀਅਰ ਦਾ ਰਾਜ
ਹੈਦਰਾਬਾਦ, ਸ਼ੁਕਰਵਾਰ, 6 ਨਵੰਬਰ 2009( 17:12 IST )
ਅਗਲੇ ਕੁੱਝ ਦਿਨ੍ਹਾ 'ਚ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ 'ਚ 20 ਸਾਲ ਪੂਰੇ ਕਰਨ ਜਾ ਰਹੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਕਿਹਾ ਹੈ ਕਿ ਦੇਸ਼ ਲਈ ਖੇਡਣ ਦਾ ਜਨੂੰਨ ਹੀ ਉਨ੍ਹਾ ਨੂੰ ਦਿਨ-ਬ-ਦਿਨ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਦਾ ਹੈ।
ਸਚਿਨ ਨੇ ਵੀਰਵਾਰ ਨੂੰ ਇੱਥੇ ਆਸਟ੍ਰੇਲੀਆ ਖਿਲਾਫ਼ ਪੰਜਵੇਂ ਵਨਡੇ 'ਚ 175 ਰਨ ਦੀ ਮੈਰਾਥਨ ਪਾਰੀ ਦੌਰਾਨ ਵਨਡੇ ਕਰੀਅਰ 'ਚ 17000 ਰਨ ਪੂਰੇ ਕਰ ਲਏ,ਲੇਕਿਨ ਵਿਸ਼ਵ ਰਿਕਾਰਡਾਂ ਦੀ ਐਵਰੇਸਟ 'ਤੇ ਬੈਠੇ ਇਸ 36 ਸਾਲਾ ਚੈਂਪੀਅਨ ਬੱਲੇਬਾਜ਼ ਦੀ ਰਨ ਬਨਾਉਣ ਦੀ ਭੁੱਖ ਸਮਾਂ ਬੀਤਣ ਦੇ ਨਾਲ ਹੋਰ ਵੱਧਦੀ ਜਾ ਰਹੀ ਹੈ।
ਕ੍ਰਿਕਟ 'ਚ ਭਗਵਾਨ ਦਾ ਦਰਜ਼ਾ ਰੱਖਣ ਵਾਲੇ ਸਚਿਨ ਨੇ ਮੈਚ ਬਾਅਦ ਕਿਹਾ ਕਿ 20 ਸਾਲਾਂ ਤੱਕ ਦੇਸ਼ ਦਾ ਪ੍ਰਤੀਨਿੱਧੀਤੱਵ ਕਰਕੇ ਉਹ ਖੁਦ 'ਤੇ ਮਾਣ ਮਹਿਸੂਸ ਕਰਦੇ ਹਨ।ਉਨ੍ਹਾ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਪ੍ਰਤੀਨਿਧੀਤੱਵ ਕਰਨ ਦਾ ਜਨੂੰਨ ਹੀ ਹਮੇਸ਼ਾ ਤੋਂ ਮੇਰੇ ਲਈ ਪ੍ਰੇਰਣਾ ਸਰੋਤ ਰਿਹਾ ਹੈ।
ਮੈਂ ਹਮੇਸ਼ਾ ਹੀ ਦੇਸ਼ ਲਈ ਖੇਡਣ ਦਾ ਸੁਪਨਾ ਦੇਖਿਆ ਹੈ ਅਤੇ ਉਸ ਨੂੰ ਜੀਅ ਕੇ ਦੇਖਿਆ ਹੈ।ਦੇਸ਼ ਲਈ 20 ਸਾਲ ਤੱਕ ਖੇਡਣਾ ਮੇਰੇ ਲਈ ਮਾਣ ਦੀ ਗੱਲ ਹੈ।ਸਚਿਨ ਨੇ 141 ਗੇਂਦਾਂ 'ਤੇ 175 ਰਨ ਦੀ ਬਿਹਤਰੀਨ ਪਾਰੀ ਖੇਡਕੇ ਆਸਟ੍ਰੇਲੀਆ ਦੇ ਕਪਤਾਨ ਰਿਕੀ ਪੌਂਟਿੰਗ ਦੇ ਮੱਥੇ 'ਤੇ ਪਸੀਨਾ ਲਿਆ ਦਿੱਤਾ ਸੀ,ਲੇਕਿਨ ਉਨ੍ਹਾ ਦੇ 45ਵੇਂ ਸੈਂਕੜੇ ਦੇ ਬਾਵਜੂਦ ਭਾਰਤੀ ਟੀਮ ਤਿੰਨ ਰਨ ਦੇ ਕਰੀਬੀ ਅੰਤਰ ਨਾਲ ਹਾਰ ਗਈ।