ਕ੍ਰਿਕੇਟ ਖਬਰਾਂ | ਕ੍ਰਿਕੇਟ ਖਿਡਾਰੀਆਂ ਦੀ ਪ੍ਰੋਫਾਈਲ | ਲੇਖ | ਕ੍ਰਿਕਟ ਟਿਕਰ | ਟੀ-20 ਵਿਸ਼ਵ ਕੱਪ 09 | ਆਈਸੀਸੀ ਚੈਂਪਿਅੰਜ਼ ਟ੍ਰਾਫ਼ੀ | ਚੈਂਪੀਅੰਜ਼ ਲੀਗ ਟੀ - 20
ਮੁੱਖਪੰਨਾ » ਖੇਡ » ਕ੍ਰਿਕੇਟ » ਕ੍ਰਿਕੇਟ ਖਬਰਾਂ » ਕੰਗਾਰੂਆਂ ਨੇ ਮਾਰੀ ਫ਼ਿਰ ਬਾਜ਼ੀ
Feedback Print Bookmark and Share
 
PTI
PTI
ਭਾਰਤ ਬਨਾਮ ਆਸਟ੍ਰੇਲੀਆ ਦਰਮਿਆਨ ਚੱਲ ਰਹੀ ਲੜੀ 'ਚ ਕੱਲ੍ਹ 5ਵੇਂ ਵਨਡੇ 'ਚ ਆਸਟ੍ਰੇਲੀਆ ਨੇ ਭਾਰਤ ਨੂੰ ਬੇਹੱਦ ਕਰੀਬੀ ਮੈਚ 'ਚ 4 ਰਨਾਂ ਨਾਲ ਹਰਾ ਦਿੱਤਾ ਅਤੇ ਇਸ ਲੜੀ 'ਚ 3-2 ਦੀ ਬੜ੍ਹਤ ਬਣਾ ਲ।ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਖਿਲਾਫ਼ 50 ਓਵਰਾਂ ਵਿੱਚ 350 ਰਨ ਦਾ ਵਿਸ਼ਾਲ ਸ ਕੋਰ ਖੜ੍ਹਾ ਕੀਤਾ,ਜਿਸ ਦੇ ਜਵਾਬ 'ਚ ਭਾਰਤ 49.4 ਓਵਰਾਂ 'ਚ 347 ਰਨ ਹੀ ਬਣਾ ਸਕਿਆ।

ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਆਪਣੇ ਕਰੀਅਰ ਦੀ ਸਭ ਤੋਂ ਯਾਦਗਾਰ ਪਾਰੀ (175) ਖੇਡੀ,17 ਹਜ਼ਾਰ ਰਨ ਪੂਰੇ ਕਰਨ ਦੇ ਇਲਾਵਾ 45ਵਾਂ ਸੈਂਕੜਾ ਵੀ ਬਣਾਇਆ,ਲੇਕਿਨ ਉਨ੍ਹਾ ਨੂੰ ਇਸ ਗੱਲ ਦਾ ਅਫਸੋਸ ਰਹੇਗਾ ਕਿ ਅਜਿਹੀ ਕੀਮਤੀ ਪਾਰੀ ਖੇਡਣ ਦੇ ਬਾਵਜੂਦ ਉਹ ਆਸਟ੍ਰੇਲੀਆ ਖਿਲਾਫ਼ ਪੰਜਵੇਂ ਇਕ ਦਿਨਾ ਅੰਤਰਰਾਸ਼ਟਰੀ ਮੈਚ 'ਚ ਭਾਰਤ ਨੂੰ ਜਿੱਤ ਨਹੀਂ ਦਿਵਾ ਸਕ।ਸਾਹਾਂ ਨੂੰ ਰੋਕ ਦੇਣ ਵਾਲੇ ਬੇਹੱਦ ਰੋਮਾਂਚਕ ਸੰਘਰਸ਼ 'ਚ ਆਸਟ੍ਰੇਲੀਆ ਇਹ ਮੈਚ ਸਿਰਫ਼ ਤਿੰਨ ਰਨਾਂ ਨਾਲ ਜਿੱਤਣ 'ਚ ਸਫ਼ਲ ਰਿਹਾ। ਸ਼ਾਨ ਮਾਰਸ਼ (112) ਅਤੇ ਸ਼ੇਨ ਵਾਟਸਨ (93) ਦੀ ਬੱਲੇਬਾਜ਼ੀ ਨਾਲ ਵਿਸ਼ਾਲ ਸਕੋਰ ਤਕ ਪਹੁੰਚਣ ਵਾਲੀ ਆਸਟ੍ਰੇਲਿਆਈ ਟੀਮ ਨੇ ਹੁਣ ਸੱਤ ਮੈਚਾਂ ਦੀ ਲੜੀ 'ਚ 3-2 ਦੀ ਬੜ੍ਹਤ ਬਣਾ ਲਈ ਹੈ।
ਸਬੰਧਤ ਜਾਣਕਾਰੀ ਲੱਭੋ